ਫੇਰਿਆਂ ਵੇਲੇ ਲਾੜੇ ਦੀ ਅਚਾਨਕ ਮੌਤ

in #news2 years ago

ਉਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਰਾਣੀਖੇਤ ਵਿਚ ਇਕ ਡਾਕਟਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਡਾਕਟਰ ਦੀ ਵਿਆਹ ਦੇ ਫੇਰੇ ਲੈਂਦੇ ਸਮੇਂ ਅਚਾਨਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਦੀ ਛਾਤੀ 'ਚ ਅਚਾਨਕ ਦਰਦ ਸ਼ੁਰੂ ਹੋ ਗਿਆ ਅਤੇ ਉਹ ਚੱਕਰ ਆਉਣ ਕਾਰਨ ਹੇਠਾਂ ਡਿੱਗ ਪਿਆ।
ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਰਾਣੀਖੇਤ ਦੇ ਨਿੱਜੀ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਡਾਕਟਰ ਸਮੀਰ ਉਪਾਧਿਆਏ ਹਲਦਵਾਨੀ ਦੇ ਮੈਟਰਿਕਸ ਹਸਪਤਾਲ ਵਿੱਚ ਦੰਦਾਂ ਦੇ ਡਾਕਟਰ ਸਨ। ਸ਼ੁੱਕਰਵਾਰ ਨੂੰ ਉਸ ਦੀ ਬਰਾਤ ਹਲਦਵਾਨੀ ਤੋਂ ਰਾਣੀਖੇਤ ਵੱਲ ਤੁਰੀ ਸੀ। ਦੁਲਹਨ ਨੂੰ ਲੈਣ ਪਹੁੰਚੇ ਸਮੀਰ ਉਪਾਧਿਆਏ ਦੀ ਸਿਹਤ ਬਿਲਕੁਲ ਠੀਕ ਸੀ। ਪਰ ਫੇਰਿਆਂ ਵੇਲੇ ਅਚਾਨਕ ਛਾਤੀ 'ਚ ਦਰਦ ਹੋਣ ਲੱਗਾ। ਡਾਕਟਰ ਲਾੜੇ ਦੀ ਮੌਤ ਨਾਲ ਹਰ ਕੋਈ ਹੈਰਾਨ ਹੈ। ਉਹ ਸਿਰਫ਼ 30 ਸਾਲ ਦਾ ਸੀ। ਡਾ. ਡਾਕਟਰ ਸਮੀਰ ਦੀ ਮੌਤ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।