ਲਾਰੈਂਸ ਬਿਸ਼ਨੋਈ ਦੀ ਆਡੀਓ ਆਈ ਸਾਹਮਣੇ ਤਾਂ ਉਥੇ ਫਿਰੋਜ਼ਪੁਰ 'ਚ ਲਿਖੇ ਖਾਲਿਸਤਾਨ ਪੱਖੀ ਨਾਅਰੇ, ਪੜ੍ਹੋ TOP
ਜਲੰਧਰ : ਅੱਜ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। ਉਥੇ ਹੁਣ ਫਿਰੋਜ਼ਪੁਰ ਵਿਖੇ ਵੀ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਖਾਲਿਸਤਾਨੀ ਨਾਅਰੇ ਲਿਖੇ ਗਏ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰਾਂ ਨੇ ਤਿਹਾੜ ਜੇਲ ਵਿਚ ਬੰਦ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕਾਲ ਕਰਕੇ ਕੰਮ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਦੀ ਡੇਢ ਮਿੰਟ ਦੀ ਇਕ ਕਥਿਤ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ।