ਚੀਨ ਦੀ ਵਧੀ ਚਿੰਤਾ, ਆਸਟ੍ਰੇਲੀਆ ''ਚ ਪਰਮਾਣੂ ਪਣਡੁੱਬੀਆਂ ਦੇ ''ਬੇੜਾ'' ਤਾਇਨਾਤ ਕਰੇਗਾ ਬ੍ਰਿਟੇਨ

in #punjab2 years ago

ਲੰਡਨ/ਸਿਡਨੀ: ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਔਕਸ ਸਮਝੌਤਾ ਹੁਣ ਜ਼ਮੀਨ 'ਤੇ ਉਤਰਦਾ ਨਜ਼ਰ ਆ ਰਿਹਾ ਹੈ। ਬ੍ਰਿਟੇਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਅਗਲੇ ਹਫ਼ਤੇ ਆਸਟ੍ਰੇਲੀਆ ਵਿਚ ਪ੍ਰਮਾਣੂ ਪਣਡੁੱਬੀਆਂ ਦਾ ਆਪਣਾ ਪਹਿਲਾ ਬੇੜਾ ਤਾਇਨਾਤ ਕਰਨ ਜਾ ਰਿਹਾ ਹੈ। ਬ੍ਰਿਟੇਨ ਦੇ ਚੀਫ ਆਫ ਡਿਫੈਂਸ ਸਟਾਫ ਐਡਮਿਰਲ ਸਰ ਟੋਨੀ ਰੈੱਡਕਿਨ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਸਿਡਨੀ ਵਿਚ ਜਲ ਸੈਨਾ ਸੰਮੇਲਨ ਵਿਚ ਇਸ ਮੁੱਦੇ 'ਤੇ ਇਕ ਸਮਝੌਤੇ 'ਤੇ ਪਹੁੰਚਣ ਦੀ ਉਮੀਦ ਹੈ। ਇਹ ਔਕਸ ਸਕਿਓਰਿਟੀ ਅਲਾਇੰਸ ਦੇ ਤਹਿਤ ਯੂਕੇ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰੇਗਾ।

ਇਨ੍ਹਾਂ ਤਿੰਨਾਂ ਦੇਸ਼ਾਂ ਨੇ ਚੀਨ ਦੇ ਹਮਲੇ 'ਤੇ ਲਗਾਮ ਲਗਾਉਣ ਲਈ ਪਿਛਲੇ ਸਾਲ ਓਕਸ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਸ ਦੇ ਤਹਿਤ ਅਮਰੀਕਾ ਅਤੇ ਬ੍ਰਿਟੇਨ ਨੇ ਆਸਟ੍ਰੇਲੀਆ ਨੂੰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਬਣਾਉਣ ਲਈ ਗੁਪਤ ਤਕਨੀਕ ਮੁਹੱਈਆ ਕਰਨੀ ਸੀ। ਇਸੇ ਸਮਝੌਤੇ ਤਹਿਤ ਇਹ ਪਣਡੁੱਬੀਆਂ ਆਸਟ੍ਰੇਲੀਆ ਵਿੱਚ ਵੀ ਤਾਇਨਾਤ ਕੀਤੀਆਂ ਜਾਣਗੀਆਂ।
2022_7image_18_22_570193958uk.jpg