ਪੁਲੀਸ ਨੇ ਦਿੱਲੀ ਸਰਕਾਰ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਬੈਨਰ ਲਾਏ

in #delhi2 years ago

ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦੀ ਦਿੱਲੀ ਪੁਲੀਸ ਦਰਮਿਆਨ ਇੱਕ ਵਾਰ ਫਿਰ ਖੜਕ ਪਈ ਹੈ। ਇਸ ਦਾ ਕਾਰਨ ਉਹ ਬੈਨਰ ਬਣੇ ਜਿਨ੍ਹਾਂ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਹੋਈ ਜਿਸ ਨੂੰ ਦਿੱਲੀ ਪੁਲੀਸ ਨੇ ਰਾਤੋ-ਰਾਤ ਬਦਲ ਦਿੱਤਾ ਸੀ। ਇਸੇ ਗੁੱਸੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੱਖਣੀ ਦਿੱਲੀ ਦੀ ਅਸੋਲਾ ਭਾਟੀ ਜੰਗਲੀ ਰੱਖ ਵਿੱਚ ਸਮਾਗਮ ਤੋਂ ਦੂਰ ਰਹੇ ਜਦਕਿ ਉਪ ਰਾਜਪਾਲ ਸਮਾਗਮ ਵਿੱਚ ਸ਼ਾਮਲ ਹੋਏ।