ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ

in #ferozepur2 years ago

ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ
-ਮੀਟਿੰਗ ਵਿਚ ਮੰਗਾਂ ਨੂੰ ਲੈ ਕੇ ਕੀਤੀਆਂ ਵਿਚਾਰਾਂ

IMG-20220518-WA0004.jpg
ਫਿਰੋਜ਼ਪੁਰ:

ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਸਿਵਲ ਹਸਪਤਾਲ ਸੁਧੀਰ ਅਗਲਜ਼ੈਂਡਰ ਦੀ ਪ੍ਰਧਾਨਗੀ ਵਿਚ ਕੀਤੀ ਗਈ। ਇਸ ਮੌਕੇ ਰੌਬਿਨ ਸੈਮਸੰਗ ਜ਼ਿਲ੍ਹਾ ਜਨਰਲ ਸੈਕਟਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਕਲਰਕਾਂ ਦੀ ਘਾਟ ਹੋਣ ਕਰਕੇ ਸਟਾਫ ਨਰਸ ਅਤੇ ਐੱਨਆਰਐੱਚਐੱਮ ਦਾ ਕੰਮ ਪੂਰਾ ਤੌਰ ’ਤੇ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਸਬੰਧ ਵਿਚ ਸਿਵਲ ਸਰਜਨ ਫਿਰੋਜ਼ਪੁਰ ਅਤੇ ਐੱਸਐੱਮਓ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਅਤੇ ਲਿਖਤੀ ਰੂਪ ਵਿੱਚ ਵੀ ਦਿੱਤਾ ਗਿਆ। ਇਸ ਵਿਚ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਡੈਪੂਟੇਸ਼ਨ ’ਤੇ ਨਗਰ ਕੌਂਸਲ ਵਿਚ ਲੱਗੇ ਹੋਏ ਕਲਰਕ ਗੁਰਚਰਨ ਸਿੰਘ ਨੂੰ ਆਪਣੀ ਅਸਲ ਥਾਂ ਤੇ ਲਗਾਇਆ ਜਾਵੇ ਤਾਂ ਜੋ ਜਿੰਨਾ ਚਿਰ ਸਰਕਾਰ ਵੱਲੋਂ ਨਵੀਂ ਭਰਤੀ ਨਹੀਂ ਕੀਤੀ ਜਾਂਦੀ, ਓਨੀ ਦੇਰ ਸਿਵਲ ਹਸਪਤਾਲ ਦੇ ਕਲੈਰੀਕਲ ਕਾਮੇ ਕੰਮ ਨੂੰ ਚਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਐੱਨਆਰਐੱਚਐੱਮ ਦੀ ਤਨਖਾਹ ਕਈ ਮਹੀਨਿਆਂ ਤੋਂ ਬਹੁਤ ਦੇਰੀ ਨਾਲ ਅਤੇ ਕਈ ਵਾਰ ਮਹੀਨਾ-ਮਹੀਨਾ ਲੇਟ ਮਿਲ ਰਹੀ ਹੈ ਅਤੇ ਸਟਾਫ ਨਰਸਾਂ ਅਤੇ ਦੂਸਰੇ ਕੇਡਰਾਂ ਦਾ ਕੰਮ ਪੂਰਾ ਪ੍ਰਭਾਵਿਤ ਹੋਇਆ ਪਿਆ ਹੈ, ਪਰ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਤਿੰਨ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਇਸ ਦਾ ਅੱਜ ਤੱਕ ਠੋਸ ਹੱਲ ਨਹੀਂ ਕੱਢਿਆ ਗਿਆ। ਜਿਸ ਕਾਰਨ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਦੇ ਆਗੂ ਨਰਿੰਦਰ ਸ਼ਰਮਾ, ਰਾਮ ਪ੍ਰਸਾਦ, ਕੌਰਜੀਤ ਸਿੰਘ, ਨਰਿੰਦਰ ਸਿੰਘ, ਡਾ. ਪ੍ਰੀਤ ਮੁਖੀਜਾ, ਜ਼ਿਲ੍ਹਾ ਪ੍ਰਧਾਨ ਕਮਿਊਨਿਟੀ ਹੈੱਲਥ ਅਫਸਰ, ਰਮੇਸ਼ ਕੁਮਾਰ ਪ੍ਰਧਾਨ ਮਲਟੀਪਰਪਜ਼, ਸੰਦੀਪ ਸਿੰਘ ਪ੍ਰਧਾਨ ਪੰਜਾਬ ਐਕਸਰੇਅ ਡਿਪਾਰਟਮੈਂਟ, ਸੁਤੰਤਰ ਸਿੰਘ, ਮਨਿੰਦਰਜੀਤ ਸਿੰਘ ਕਲਾਸ ਫੋਰ ਯੂਨੀਅਨ ਜ਼ਿਲ੍ਹਾ ਪ੍ਰਧਾਨ, ਜੋਗਿੰਦਰ ਸਿੰਘ ਸਟੇਟ ਆਗੂ ਐੱਨਆਰਐੱਚਐੱਮ, ਲੱਕੀ ਬਗੀਚਾ ਸਿੰਘ ਅਤੇ ਸਮੂਹ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਨੇ ਫੈਸਲਾ ਕੀਤਾ ਕਿ ਜੇਕਰ 23 ਮਈ 2022 ਤੱਕ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਕਲਰਕ ਦੇ ਆਰਡਰ ਅਤੇ ਸਮੂਹ ਪੈਂਡਿੰਗ ਪਏ ਕੰਮ ਨਾ ਕੀਤੇ ਗਏ ਤਾਂ ਸਮੂਹ ਐੱਨਆਰਐੱਚਐੱਮ ਅਤੇ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਕੰਮ ਛੱਡ ਕੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਸਿਵਲ ਸਰਜਨ ਅਤੇ ਐੱਸਐੱ ਓ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਗਟ ਕਰਨਗੇ।