ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸਿੰਘ ਸੰਧੂ ਦਾ ਰੂਬਰੂ ਕਰਵਾਇਆ

in #ferozepur2 years ago

ਭਾਸ਼ਾ ਮੰਚ ਅਤੇ ਪੋਸਟ ਗ੍ਰੈਜੂਏਟ (ਪੰਜਾਬੀ) ਵਿਭਾਗ ਵੱਲੋਂ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸਿੰਘ ਸੰਧੂ ਦਾ ਰੂਬਰੂ ਕਰਵਾਇਆ

-ਸਾਨੂੰ ਅਜਿਹੇ ਮਨੁੱਖਾਂ ਦੀਆਂ ਪੈੜਾਂ ’ਤੇ ਪੈਰ ਰੱਖ ਕੇ ਜੀਵਨ ਕਾਮਯਾਬ ਬਨਾਉਣਾ ਚਾਹੀਦਾ ਹੈ: ਪਿ੍ਰੰਸੀਪਲ ਸੀਮਾ ਅਰੋੜਾ
IMG-20220518-WA0006.jpg

ਫਿਰੋਜ਼ਪੁਰ :

ਡੀਏਵੀ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਛਾਉਣੀ ਵਿਖੇ ਪਿ੍ਰੰਸੀਪਲ ਡਾ. ਸੀਮਾ ਅਰੋੜਾ ਦੀ ਅਗਵਾਈ ਅਧੀਨ ਭਾਸ਼ਾ ਮੰਚ ਅਤੇ ਪੋਸਟ ਗ੍ਰੈਜੂਏਟ (ਪੰਜਾਬੀ) ਵਿਭਾਗ ਵੱਲੋਂ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸਿੰਘ ਸੰਧੂ ਦਾ ਰੂਬਰੂ ਕਰਵਾਇਆ ਗਿਆ। ਇਸ ਮੌਕੇ ਖੋਜ ਅਫਸਰ ਦਲਜੀਤ ਸਿੰਘ, ਸਥਾਨਕ ਸਾਹਿਤਕਾਰ ਅਤੇ ਬੁੱਧੀਜੀਵੀ ਡਾ. ਰਮੇਸ਼ਵਰ, ਸੁਖਦੇਵ ਸਿੰਘ ਭੱਟੀ, ਡਾ. ਕੁਲਬੀਰ ਮਲਿਕ, ਬਲਵਿੰਦਰ ਪਨੇਸਰ ਵਿਸ਼ੇਸ਼ ਤੌਰ ’ਤੇ ਪਹੰੁਚੇ। ਕਾਲਜ ਪਿ੍ਰੰਸੀਪਲ ਡਾ. ਸੀਮਾ ਅਰੋੜਾ ਨੇ ਪੰਜਾਬੀ ਵਿਭਾਗ ਵੱਲੋਂ ਉਲੀਕੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। ਪਿ੍ਰੰਸੀਪਲ ਨੇ ਡਾ. ਸੰਧੂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਨੂੰ ਜੀ ਆਇਆ ਕਿਹਾ। ਪ੍ਰੋਗਰਾਮ ਵਿਚ ਡਾ. ਕੁਲਬੀਰ ਮਲਿਕ ਨੇ ਜਿਥੇ ਡਾ. ਸੰਧੂ ਦੇ ਵਿਦਿਆਰਥੀ ਜੀਵਨ ਦੀਆਂ ਪ੍ਰਾਪਤੀਆਂ ਉਨ੍ਹਾਂ ਦੇ ਸੰਘਰਸ਼ਮਈ ਦਿਨਾਂ ਦੀਆਂ ਯਾਦਾਂ ਨੂੰ ਰੇਖਾਂਕਿਤ ਕੀਤਾ, ਉਥੇ ਵਿਦਿਆਰਥੀਆਂ ਦਾ ਮਨੋਬਲ ਵੀ ਵਧਾਇਆ ਕਿ ਜਿਹੜੇ ਮਨੁੱਖ ਵੱਡੇ ਅਹੁਦੇਦਿਆਂ ’ਤੇ ਬਿਰਾਜਮਾਨ ਹੁੰਦੇ ਹਨ ਉਨ੍ਹਾਂ ਦਾ ਜੀਵਨ ਸੰਘਰਸ਼ ਵਿਚ ਨਿਕਲਿਆ ਹੁੰਦਾ ਹੈ। ਸਾਨੂੰ ਅਜਿਹੇ ਮਨੁੱਖਾਂ ਦੀਆਂ ਪੈੜਾਂ ’ਤੇ ਪੈਰ ਰੱਖ ਕੇ ਜੀਵਨ ਕਾਮਯਾਬ ਬਨਾਉਣਾ ਚਾਹੀਦਾ ਹੈ। ਦੁਨੀਆਂ ਦੇ ਮਹਾਨ ਸਾਹਿਤਕਾਰ ਅਰਸਤੂ ਤੋਂ ਗੱਲ ਆਰੰਭ ਹੋ ਕੇ ਮਨੁੱਖ ਦੀਆਂ ਮਾਨਿਸਕ ਬਿਰਤੀਆਂ ਦੀ ਜਿਥੇ ਉਨ੍ਹਾਂ ਨੇ ਵਿਸਥਾਰਪੂਰਵਕ ਚਰਚਾ ਕੀਤੀ, ਉਥੇ ਤਿੱਤਲੀ ਦੀ ਉਦਾਹਰਨ ਦੇ ਕੇ ਵਿਦਿਆਰਥੀ ਜੀਵਨ ਦੀ ਭਟਕਣਾ ਵਿਚੋਂ ਬਾਹਰ ਨਿਕਲਣ ਦੀ ਵੀ ਗੱਲ ਕੀਤੀ। ਡਾ. ਜਗਦੀਪ ਸਿੰਘ ਸੰਧੂ ਦੇ ਭਾਸ਼ਣ ਦੀ ਸਭ ਤੋਂ ਵੱਡੀ ਖੂੁਬੀ ਇਹ ਰਹੀ ਕਿ ਉਨ੍ਹਾਂ ’ਤੇ ਜ਼ਮੀਨ ਪੱਧਰ ਤੇ ਵਿਦਿਆਰਥਣਾਂ ਦੀ ਸੋਚ ਨੂੰ ਸਨਮੁੱਖ ਰੱਖਦਿਆਂ ਹੋਇਆ ਜਿਥੇ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਦੱਸਿਆ, ਉਥੇ ਉਨ੍ਹਾਂ ਘਟਨਾਵਾਂ ਦੇ ਚੰਗੇ ਸਿੱਟਿਆਂ ਦੀ ਵੀ ਗੱਲ ਕੀਤੀ। ਬੱਚਿਆਂ ਨੂੰ ਇਮਾਨਦਾਰੀ ਨਾਲ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸੰਭਾਲਣ ’ਤੇ ਜੋਰ ਦਿੱਤਾ। ਵਹਿਮਾ ਭਰਮਾਂ ਤੋਂ ਦੂਰ ਰਹਿ ਕੇ ਤਰਕ ਦਾ ਰਸਤਾ ਫੜਣ ਲਈ ਪ੍ਰੇਰਿਆ। ਇੱਲ ਦੀ ਖੂਬਸੂਰਤ ਉਦਾਹਰਨ ਦਿੱਤੀ ਕਿ ਜਦੋਂ ਮੰਜ਼ਿਲ ਪ੍ਰਾਪਤ ਹੋ ਜਾਂਦੀ ਹੈ ਤਾਂ ਮਨੁੱਖ ਦੀ ਜ਼ਿੰਦਗੀ ਵਿਚ ਸਥਿਰਤਾ ਆ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਵਿਚ ਅਜਿਹਾ ਕੋਈ ਕੰਮ ਨਹੀਂ ਹੈ ਜਿਸ ਨੂੰ ਅਸੀਂ ਨਹੀਂ ਕਰ ਸਕਦੇ, ਕਦੇ ਵੀ ਮੌਕਾ ਨਹੀਂ ਖੰੁਝਾਉਣਾ ਚਾਹੀਦਾ। ਇਸ ਪ੍ਰੋਗਰਾਮ ਦੀ ਨਿਰੰਤਰਤਾ ਨੂੰ ਜਾਰੀ ਰੱਖਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਅੰਮਿ੍ਰਤਪਾਨ ਕੌਰ ਸੰਧੂ ਨੇ ਸਟੇਜ ਦੀ ਭੂਮਿਕਾ ਨਿਭਾਈ ਅਤੇ ਉਨ੍ਹਾਂ ਨਾਲ ਮੀਨਾਕਸ਼ੀ ਮਿੱਤਲ (ਮੁੱਖੀ, ਕਾਮਰਸ ਵਿਭਾਗ) ਅਤੇ ਪ੍ਰੋ. ਨਿਸ਼ਾਨ ਸਿੰਘ ਵਿਰਦੀ (ਪੰਜਾਬੀ ਵਿਭਾਗ) ਮੌਜ਼ੂਦ ਸਨ। ਇਸ ਪ੍ਰੋਗਰਾਮ ਵਿਚ ਲਗਭਗ 150 ਦੇ ਕਰੀਬ ਵਿਦਿਆਰਥਣਾ ਨੇ ਹਿੱਸਾ ਲਿਆ।