ਨਗਰ ਨਿਗਮ ਦੀ ਕੂੜੇ ਵਾਲੀ ਟਰਾਲੀ ਹੇਠਾਂ ਦੱਬਣ ਨਾਲ ਡਰਾਈਵਰ ਦੀ ਮੌਤ

in #delhi2 years ago

ਸੈਕਟਰ 23 ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਚੰਡੀਗੜ੍ਹ ਨਗਰ ਨਿਗਮ ਦੀ ਕੂੜੇ ਵਾਲੀ ਟਰਾਲੀ ਹੇਠਾਂ ਦੱਬਣ ਕਾਰਨ ਮੌਕੇ ਉਤੇ ਹੀ ਡਰਾਈਵਰ ਦੀ ਮੌਤ ਹੋ ਗਈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਤੱਕ ਪੁੱਜੀ ਡਰਾਈਵਰ ਦੀ ਮੌਤ ਹੋ ਚੁੱਕੀ ਸੀ।

ਮਿਲੀ ਜਾਣਕਾਰੀ ਅਨੁਸਾਰ 27 ਸਾਲਾ ਨਵਜੋਤ ਸਿੰਘ ਨਗਰ ਨਿਗਮ ਵਿੱਚ ਕੂੜੇ ਵਾਲੀ ਟਰਾਲੀ ਵਿੱਚ ਬਤੌਰ ਡਰਾਈਵਰ ਵਜੋਂ ਕੰਮ ਕਰਦਾ ਸੀ। ਅੱਜ ਦੁਪਹਿਰ ਵੇਲੇ ਸੈਕਟਰ -23 ਵਿੱਚ ਲੀਵਰ ਵਾਲਾ ਬਟਨ ਦੱਬ ਜਾਣ ਕਰਕੇ ਟਰਾਲੀ ਡਰਾਈਵਰ ਦੇ ਉਪਰ ਆ ਡਿੱਗੀ ਅਤੇ ਮੌਕੇ ਉਤੇ ਹੀ ਨਵਜੋਤ ਸਿੰਘ ਦੀ ਮੌਤ ਹੋ ਗਈ। ਇਸ ਦੀ ਸੂਚਨਾ ਰਾਹੀਰਾਂ ਨੇ 112 ਨੰਬਰ 'ਤੇ ਦਿੱਤੀ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਡਰਾਈਵਰ ਨੂੰ ਬਾਹਰ ਕੱਢ ਕੇ ਸੈਕਟਰ-16 ਦੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।