ਜੈਕਲੀਨ ਤੇ ਸੁਕੇਸ਼ ਚੰਦਰਸ਼ੇਖਰ ਵਿਚਕਾਰ ਕੀ ਹੈ ਰਿਸ਼ਤਾ? ਦਿੱਲੀ ਪੁਲਿਸ ਅੱਜ ਕਰੇਗੀ ਪੁੱਛਗਿੱਛ
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਬੁਰੀ ਤਰ੍ਹਾਂ ਫਸ ਗਈ ਹੈ। ਇਸ ਸਬੰਧ 'ਚ ਜੈਕਲੀਨ ਫਰਨਾਂਡੀਜ਼ ਅੱਜ ਦਿੱਲੀ ਪੁਲਿਸ ਦੇ ਸਾਹਮਣੇ ਪੇਸ਼ ਹੋਵੇਗੀ। ਦਿੱਲੀ ਪੁਲਿਸ ਅੱਜ ਜੈਕਲੀਨ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਜੈਕਲੀਨ ਲਈ ਸਵਾਲਾਂ ਦੀ ਲੰਬੀ ਸੂਚੀ ਵੀ ਤਿਆਰ ਹੈ। ਉਸ ਨੂੰ ਸਵੇਰੇ 11 ਵਜੇ ਮੰਦਰ ਮਾਰਗ ਸਥਿਤ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ (ਈਓਡਬਲਯੂ) ਦਫ਼ਤਰ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।