PM Kisan Samman Nidhi Yojana: ਜੇ ਤੁਹਾਡੀ ਵੀ ਕਿਸ਼ਤ ਰੁਕੀ ਹੈ ਤਾਂ ਇੱਥੇ ਸੰਪਰਕ ਕਰੋ, ਜਾਣੋ ਪੂਰੀ ਪ੍ਰਕਿਰਿਆ

in #punjab2 years ago

n47863445616783797071094a725e833cba880c4693a368ba70a46b339161b39ec495beed667286dd93bbcd.jpg
ਭਾਰਤ ਸਰਕਾਰ ਹਰ ਸਾਲ ਵੱਖ-ਵੱਖ ਲਾਭਕਾਰੀ ਤੇ ਭਲਾਈ ਸਕੀਮਾਂ 'ਤੇ ਕਰੋੜਾਂ ਰੁਪਏ ਖਰਚ ਕਰਦੀ ਹੈ। ਇਨ੍ਹਾਂ ਸਕੀਮਾਂ ਰਾਹੀਂ ਹਰ ਵਰਗ ਤਕ ਲਾਭ ਪਹੁੰਚਾਇਆ ਜਾਂਦੈ। ਸ਼ਹਿਰਾਂ ਤੋਂ ਲੈ ਕੇ ਪੇਂਡੂ ਖੇਤਰਾਂ ਤਕ ਰਹਿਣ ਵਾਲੇ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਮਿਲਦਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਦੇਸ਼ ਦੇ ਕਿਸਾਨ ਦੀ ਹਰ ਚਾਰ ਮਹੀਨੇ ਬਾਅਦ 2-2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ 'ਚ ਮਦਦ ਕੀਤੀ ਜਾਂਦੀ ਹੈ ਤੇ ਅਜਿਹਾ ਕਰਨ ਨਾਲ ਕਿਸਾਨਾਂ ਨੂੰ ਇੱਕ ਸਾਲ 'ਚ 6 ਹਜ਼ਾਰ ਰੁਪਏ ਦਾ ਲਾਭ ਦਿੱਤਾ ਜਾਂਦਾ ਹੈ।ਇਸ ਕੜੀ 'ਚ ਇਸ ਵਾਰ 13ਵੀਂ ਕਿਸ਼ਤ ਜਾਰੀ ਕੀਤੀ ਗਈ ਪਰ ਕਈ ਕਿਸਾਨ ਹਨ।

Embed Link

Koo Appकिसानों की वित्तीय सुरक्षा सुनिश्चित... पीएम किसान सम्मान निधि योजना के तहत पात्र किसानों को 6000 रूपये प्रति वर्ष तीन समान किश्तों में प्रत्यक्ष लाभ हंस्तातरण के माध्यम से उनके खातों में हंस्तातरित कर दिए जाते है। #PMKisan #PMKisan13thInstallment @nstomar @shobhabjp @mygovindia @PIB_India @icar @DDKisan @pbns_india @G20org @iym_2023 @pmfby View attached media content Ministry of Agriculture and Farmers Welfare (@agrigoi) 5 Mar 2023

ਹੈਲਪਲਾਈਨ ਤੇ ਟੋਲ ਫ੍ਰੀ ਨੰਬਰਾਂ ਬਾਰੇ ਜਾਣਨ ਤੋਂ ਪਹਿਲਾਂ, ਇਹ ਜਾਣ ਲਓ ਕਿ ਇਸ ਵਾਰ ਇਹ 13ਵੀਂ ਕਿਸ਼ਤ 8 ਕਰੋੜ ਤੋਂ ਵੱਧ ਯੋਗ ਕਿਸਾਨਾਂ ਨੂੰ ਭੇਜੀ ਗਈ ਹੈ। ਇਸ ਦੇ ਨਾਲ ਹੀ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 16,000 ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕੀਤੇ ਗਏ।

ਮਦਦ ਇਹਨਾਂ ਨੰਬਰਾਂ ਤੋਂ ਲਈ ਜਾ ਸਕਦੀ ਹੈ:

ਜੇ ਤੁਹਾਨੂੰ ਵੀ 13ਵੀਂ ਕਿਸ਼ਤ ਦਾ ਲਾਭ ਨਹੀਂ ਮਿਲਿਆ ਹੈ, ਤਾਂ ਤੁਸੀਂ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਮਦਦ ਲੈ ਸਕਦੇ ਹੋ। ਤੁਸੀਂ ਹੈਲਪਲਾਈਨ ਨੰਬਰ 011-24300606 'ਤੇ ਕਾਲ ਕਰਕੇ ਉਚਿਤ ਮਦਦ ਲੈ ਸਕਦੇ ਹੋ।