ਜੇਕਰ ਤੁਸੀਂ ਵੀ ਹਨੇਰੇ 'ਚ ਵਰਤਦੇ ਹੋ ਫੋਨ, ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ

in #punjab2 years ago

ਸਮਾਰਟਫੋਨ ਦੀ ਜ਼ਿਆਦਾ ਵਰਤੋਂ ਨਾਲ ਅੱਖਾਂ ਦੀ ਰੋਸ਼ਨੀ ਦਾ ਅਚਾਨਕ ਨੁਕਸਾਨ ਹੋ ਸਕਦਾ ਹੈ? ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਹੈਦਰਾਬਾਦ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਹੈਦਰਾਬਾਦ ਦੀ ਰਹਿਣ ਵਾਲੀ 30 ਸਾਲਾ ਔਰਤ ਹਨੇਰੇ 'ਚ ਘੰਟਿਆਂ ਤੱਕ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਦੀ ਸੀ, ਜਿਸ ਕਾਰਨ ਉਸ ਦੀ ਅਚਾਨਕ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਉਹ ਅੰਨ੍ਹੀ ਹੋ ਗਈ ਹੈ।

ਇਸ ਔਰਤ ਨੇ ਆਪਣੀ ਸਮੱਸਿਆ ਦੇ ਹੱਲ ਲਈ ਜਿਸ ਡਾਕਟਰ ਕੋਲ ਪਹੁੰਚ ਕੀਤੀ ਸੀ, ਨੇ ਸੋਸ਼ਲ ਮੀਡੀਆ 'ਤੇ ਔਰਤ ਦੇ ਲੱਛਣਾਂ ਬਾਰੇ ਦੱਸਿਆ।

ਅਪੋਲੋ ਹਸਪਤਾਲ ਦੇ ਡਾਕਟਰ ਸੁਧੀਰ ਕੁਮਾਰ ਨੇ ਟਵਿੱਟਰ ਕਰਕੇ ਦੱਸਿਆ ਕਿ 30 ਸਾਲਾ ਮੰਜੂ ਦੀ ਨਜ਼ਰ ਡੇਢ ਸਾਲ ਤੱਕ ਬਿਲਕੁਲ ਖਤਮ ਰਹੀ। ਇਸ ਵਿੱਚ ਫਲੋਟਰਸ ਨੂੰ ਦੇਖਣਾ, ਰੋਸ਼ਨੀ ਦੀਆਂ ਚਮਕਦਾਰ ਫਲੈਸ਼ਾਂ, ਗੂੜ੍ਹੇ ਜ਼ਿਗ ਜ਼ੈਗ ਲਾਈਨਾਂ ਅਤੇ ਕਈ ਵਾਰ ਚੀਜ਼ਾਂ ਨੂੰ ਦੇਖਣ ਜਾਂ ਧਿਆਨ ਦੇਣ ਵਿੱਚ ਅਸਮਰੱਥਾ ਸ਼ਾਮਲ ਹੈ। ਡਾ, ਕੁਮਾਰ ਨੇ ਅੰਨ੍ਹੇਪਣ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਮੰਜੂ ਨਾਂ ਦੀ ਔਰਤ ਨੂੰ ਸਮਾਰਟਫ਼ੋਨ ਵਿਜ਼ਨ ਸਿੰਡਰੋਮ ਸੀ। ਮਹਿਲਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਅਪਾਹਜ ਬੱਚੇ ਦੀ ਦੇਖਭਾਲ ਲਈ ਬਿਊਟੀਸ਼ੀਅਨ ਦੀ ਨੌਕਰੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ ਲੱਛਣ ਨਜ਼ਰ ਆਉਣੇ ਸ਼ੁਰੂ ਹੋਏ