ਸੋਨਾਲੀ ਫੋਗਾਟ ਦੇ PA 'ਤੇ ਭਰਾ ਨੇ ਲਾਏ ਗੰਭੀਰ ਦੋਸ਼
Haryana News: ਸੋਨਾਲੀ ਫੋਗਾਟ ਦੇ ਪੀ.ਏ (PA) 'ਤੇ ਗੰਭੀਰ ਦੋਸ਼ ਲੱਗੇ ਹਨ। ਇਹ ਦੋਸ਼ ਸੋਨਾਲੀ ਫੋਗਾਟ ਦੇ ਛੋਟੇ ਭਰਾ ਰਿੰਕੂ ਢਾਕਾ ਨੇ ਲਾਏ ਹਨ। ਰਿੰਕੂ ਢਾਕਾ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵਿੱਚ ਇਹ ਦੋਸ਼ ਲਾਏ ਹਨ। ਸੋਨਾਲੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਨੇ ਦੱਸਿਆ ਕਿ 3 ਸਾਲ ਪਹਿਲਾਂ ਸੁਧੀਰ ਸਾਂਗਵਾਨ ਨੇ ਖਾਣੇ 'ਚ ਨਸ਼ੀਲਾ ਪਦਾਰਥ ਮਿਲਾ ਕੇ ਮੇਰੇ ਨਾਲ ਵਾਰ-ਵਾਰ ਬਲਾਤਕਾਰ ਕੀਤਾ ਅਤੇ ਵੀਡੀਓ ਵੀ ਬਣਾਈ। ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਦਾ ਸੀ।