ਸੋਨਾਲੀ ਫੋਗਾਟ ਦੇ ਪਰਿਵਾਰ ਦਾ ਦਾਅਵਾ- PA ਨੇ ਪ੍ਰਾਪਰਟੀ ਨੂੰ ਲੈ ਕੇ ਕੀਤੀ ਹੱਤਿਆ

in #punjab2 years ago

ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਦੇ ਸੋਨਾਲੀ ਫੋਗਾਟ ਕਤਲ ਕੇਸ ਵਿੱਚ, ਪੁਲਿਸ ਨੇ ਉਸਦੇ ਭਰਾ ਦੀ ਸ਼ਿਕਾਇਤ ਦੇ ਅਧਾਰ 'ਤੇ ਉਸਦੇ ਪੀਏ ਸੁਧੀਰ ਸਾਂਗਵਾਨ ਅਤੇ ਇੱਕ ਹੋਰ ਸਹਾਇਕ ਸੁਖਵਿੰਦਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਹੋਟਲ ਮਾਲਕ ਸਮੇਤ ਇਕ ਨਸ਼ਾ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕਤਲ ਮਾਮਲੇ 'ਤੇ ਸੋਨਾਲੀ ਦੇ ਪਰਿਵਾਰ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਹੁਣ ਤੱਕ ਕੀਤੀ ਕਾਰਵਾਈ 'ਤੇ ਤਸੱਲੀ ਪ੍ਰਗਟਾਈ ਹੈ।
ਸੋਨਾਲੀ ਫੋਗਾਟ ਦੇ ਜੀਜਾ (ਕੁਲਦੀਪ) ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਤਲ ਜਾਇਦਾਦ ਨੂੰ ਲੈ ਕੇ ਕੀਤਾ ਗਿਆ ਹੈ। ਸੋਨਾਲੀ ਦਾ ਪੀਏ ਸੁਧੀਰ ਜਾਇਦਾਦ ਹੜੱਪਣਾ ਚਾਹੁੰਦਾ ਸੀ, ਇਸ ਲਈ ਉਸ ਨੇ ਯੋਜਨਾ ਬਣਾਈ। ਉਸ ਨੇ ਗੋਆ ਜਾ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਸੋਨਾਲੀ ਦੇ ਪਰਿਵਾਰਕ ਮੈਂਬਰ ਇੱਥੇ ਹਨ, ਉਹ ਇਸ ਨੂੰ ਅੰਜਾਮ ਨਹੀਂ ਦੇ ਸਕਣਗੇ, ਇਸ ਲਈ ਉਸ ਨੇ ਗੋਆ ਜਾ ਕੇ ਇਹ ਸਭ ਕੀਤਾ।sonaliphogat1.jpg