'Maggi Case': ਸਵੇਰੇ-ਦੁਪਹਿਰ ਤੇ ਰਾਤ ਦੇ ਖਾਣੇ 'ਚ ਘਰਵਾਲੀ ਦਿੰਦੀ ਸੀ ਮੈਗੀ, ਪਤੀ ਨੇ ਲਿਆ ਤਲਾਕ

in #divoce2 years ago

'Maggi Case': ਹਾਲ ਹੀ ਵਿੱਚ ਤਲਾਕ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਸਬੰਧ ਮੈਗੀ ਨਾਲ ਹੈ। ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ 2 ਮਿੰਟਾਂ ਵਿੱਚ ਬਣਨ ਵਾਲੀ ਮੈਗੀ ਦਾ ਤਲਾਕ ਨਾਲ ਕੀ ਸਬੰਧ ਹੋ ਸਕਦਾ ਹੈ। ਦਿ ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇੱਕ ਵਿਅਕਤੀ ਨੇ ਆਪਣੀ ਪਤਨੀ ਤੋਂ ਇਸ ਕਾਰਨ ਤਲਾਕ ਮੰਗਿਆ ਕਿਉਂਕਿ ਉਸ ਦੀ ਪਤਨੀ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਸੀ ਤੇ ਉਹ ਸਵੇਰ ਦੇ ਨਾਸ਼ਤੇ, ਦੁਪਹਿਰ ਤੇ ਰਾਤ ਦੇ ਖਾਣੇ ਵਿੱਚ ਸਿਰਫ ਮੈਗੀ ਹੀ ਬਣਾ ਕੇ ਦਿੰਦੀ ਸੀ ਤੇ ਗੱਲ ਇੰਨੀ ਵੱਧ ਗਈ ਕਿ ਪਤੀ ਨੇ ਦੁਖੀ ਹੋ ਕੇ ਤਲਾਕ ਲੈਣ ਦਾ ਫੈਸਲਾ ਕਰ ਲਿਆ।
ਮੈਸੂਰ ਦੇ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਜੱਜ ਐਮਐਲ ਰਘੂਨਾਥ ਨੇ ਇਹ ਕਿੱਸਾ ਸਾਂਝਾ ਕੀਤਾ। ਇਹ ਉਸ ਸਮੇਂ ਦੀ ਗੱਲ ਸੀ ਜਦੋਂ ਉਹ ਬਲਾਰੀ ਵਿੱਚ ਜ਼ਿਲ੍ਹਾ ਜੱਜ ਸਨ। ਐਮਐਲ ਰਘੂਨਾਥ ਇਨ੍ਹਾਂ ਵਿਸ਼ਿਆਂ ਉੱਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ ਕਿ ਛੋਟੀਆਂ-ਛੋਟੀਆਂ ਗੱਲਾਂ ਉੱਤੇ ਜੋੜੇ ਤਲਾਕ ਲੈ ਲੈਂਦੇ ਹਨ।
ਇਸ ਕਿਸੇ ਬਾਰੇ ਹੋਣ ਜਾਣਕਾਰੀ ਸਾਂਝੀ ਕਰਦੇ ਹੋਏ ਰਘੂਨਾਥ ਨੇ ਇਸ ਕੇਸ ਨੂੰ "ਮੈਗੀ ਕੇਸ" ਕਰਾਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਪਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਪਤਨੀ ਰਾਸ਼ਨ ਦੀ ਦੁਕਾਨ ਤੋਂ ਸਿਰਫ ਮੈਗੀ ਖਰੀਦ ਕੇ ਲਿਆਉਂਦੀ ਸੀ। ਉਨ੍ਹਾਂ ਕਿਹਾ ਕਿ ਇਸ ਮੈਗੀ ਕੇਸ ਵਾਲੇ ਜੋੜੇ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਸੀ। ਉਨ੍ਹਾਂ ਨੇ ਤਲਾਕ ਦੇ ਕੇਸਾਂ ਵਿੱਚ ਹਾਲਹੀ ਵਿੱਚ ਹੋਏ "ਜ਼ਬਰਦਸਤ ਵਾਧੇ" ਬਾਰੇ ਵੀ ਗੱਲ ਕੀਤੀ।images.jpeg
ਐਮਐਲ ਰਘੂਨਾਥ ਨੇ ਕਿਹਾ ਕਿ “ਪਿਛਲੇ ਕੁਝ ਸਾਲਾਂ ਵਿੱਚ ਤਲਾਕ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਤਲਾਕ ਲੈਣ ਤੋਂ ਪਹਿਲਾਂ ਜੋੜਿਆਂ ਨੂੰ ਘੱਟੋ-ਘੱਟ ਇਕ ਸਾਲ ਇਕੱਠੇ ਰਹਿਣਾ ਪੈਂਦਾ ਹੈ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਦਾਲਤਾਂ ਜੋੜਿਆਂ ਨੂੰ ਆਪਣੇ ਮਤਭੇਦਾਂ ਨੂੰ ਸੁਲਝਾਉਣ ਅਤੇ ਦੁਬਾਰਾ ਮਿਲਣ ਵਿਚ ਮਦਦ ਕਰਨ ਲਈ ਭਾਵਨਾਵਾਂ ਦੀ ਵਰਤੋਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਤਲਾਕ ਦੇ ਜ਼ਿਆਦਾਤਰ ਕਿੱਸੇ ਮਨੋਵਿਗਿਆਨਕ ਹੁੰਦੇ ਹਨ। ਹਾਲਾਂਕਿ ਖਾਣਾ ਪਕਾਉਣਾ ਇੱਕ ਬੁਨਿਆਦੀ ਜੀਵਨ ਹੁਨਰ ਹੈ ਜੋ ਹਰੇਕ ਨੂੰ ਆਉਣਾ ਚਾਗੀਦਾ ਹੈ ਤਾਂ ਜੋ ਉਹ ਘੱਟੋ-ਘੱਟ ਆਪਣੇ ਲਈ ਤਾਂ ਪਕਾ ਸਕੇ।

Sort:  

Ohh