2 ਘਰਾ ਵਿੱਚ ਚੋਰਾਂ ਨੇ ਕੀਤੀ ਚੋਰੀ

in #kahnuwan2 years ago

ਬੀਤੀ ਰਾਤ ਕਸਬਾ ਘੁਮਾਣ 2 ਘਰਾਂ 'ਚ ਚੋਰੀ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਪਹਿਲੀ ਚੋਰੀ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਘਰ ਵਿਚ ਹੋਈ, ਜਿੱਥੇ ਚੋਰ ਨਕਦੀ ਤੇ ਗੈਸ ਚੁੱਲ੍ਹੇ ਅਤੇ ਸਿਲੰਡਰ ਲੈ ਗਏ, ਜਦ ਕਿ ਦੂਜੀ ਚੋਰੀ ਘੁਮਾਣ ਦੇ ਬਾਹਰਵਾਰ ਡੇਰੇ 'ਤੇ ਹੋਈ ਜਿੱਥੇ ਚੋਰ ਘਰ ਵਿੱਚੋਂ ਦੋ ਬੱਕਰੀਆਂ ਚੋਰੀ ਕਰਕੇ ਲੈ ਗਏ। ਇਸ ਸਬੰਧੀ ਬਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਘੁਮਾਣ ਨਜ਼ਦੀਕ ਗੁਰਦੁਆਰਾ ਬਾਬਾ ਜੀਵਨ ਸਿੰਘ ਨੇ ਦੱਸਿਆ ਕਿ ਮੈਂ ਗੋਲ ਗੱਪੇ ਦੀਆਂ ਰੇਹੜੀ ਲਾ ਕੇ ਮਸਾਂ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾਂ ਹਾਂ ਤੇ ਬੀਤੀ ਰਾਤ ਨੂੰ ਮੈਂ ਅਤੇ ਮੇਰਾ ਪਰਿਵਾਰ ਰੋਟੀ ਖਾ ਕੇ ਆਪਣੇ ਘਰ ਨੂੰ ਬਾਹਰੋਂ ਜਿੰਦਰਾ ਲਗਾਂ ਕੇ ਨਜ਼ਦੀਕ ਆਪਣੇ ਭਰਾ ਦੇ ਖੁੱਲ੍ਹੇ ਵਿਹੜੇ 'ਤੇ ਸੌਂ ਗਏ, ਕਿਉਂਕਿ ਮੇਰਾ ਘਰ ਅੰਦਰੋਂ ਬੰਦ ਹੋਣ ਕਾਰਨ ਗਰਮੀ ਜ਼ਿਆਦਾ ਹੋਣ ਕਰਕੇ ਖੁੱਲ੍ਹੇ ਵਿਹੜੇ 'ਤੇ ਸੌਣਾ ਪੈਂਦਾ ਹੈ, ਜਦੋਂ ਸਵੇਰੇ ਪੰਜ ਦੇ ਕਰੀਬ ਵੇਖਿਆ ਤੇ ਘਰ ਦੇ ਜ਼ਿੰਦਰੇ ਤੋੜ ਕੇ ਚੋਰਾਂ ਵੱਲੋਂ ਦਸ ਹਜ਼ਾਰ ਰੁਪਏ ਨਕਦੀ ਅਤੇ ਗੈਸੀ ਚੁੱਲਾ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ। ਬਿੰਦਰ ਸਿੰਘ ਨੇ ਦੱਸਿਆ ਕਿ ਮੈਂ ਕਿਸੇ ਕੰਮ ਲਈ ਡੇਲੀ ਵੇਸ ਤੇ ਕਿਸ਼ਤਾਂ ਤੇ ਅੱਠ ਹਜ਼ਾਰ ਰੁਪਏ ਲੈ ਸਨ ਅਤੇ ਦੋ ਹਜ਼ਾਰ ਰੁਪਏ ਮੇਰੇ ਕੋਲ ਸਨ। ਇਸੇ ਤਰ੍ਹਾਂ ਸਤਨਾਮ ਸਿੰਘ ਬਿੱਟੂ ਪੁੱਤਰ ਅਜੀਤ ਸਿੰਘ ਵਾਸੀ ਘੁਮਾਣ ਨੇ ਦੱਸਿਆ ਕਿ ਮੇਰੇ ਘਰ ਦੇ ਵਿਹੜੇ ਵਿਚ ਬੰਨੀਆਂ ਦੋ ਬੱਕਰੀਆਂ ਰਾਤ ਨੂੰ ਚੋਰ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਘੁਮਾਣ ਦੀ ਪੁਲਿਸ ਨੂੰ ਦਰਖ਼ਾਸਤ ਦੇ ਦਿੱਤੀ ਹੈ। ਘੁਮਾਣ ਪੁਲਿਸ ਵੱਲੋਂ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਕਸਬਾ ਘੁਮਾਣ ਦੇ ਅਧੀਨ ਆਉਂਦੇ ਪਿੰਡਾਂ ਵਿਚ ਕੁਝ ਸਮੇਂ ਤੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਬਹੁਤ ਵਾਧਾ ਹੋਇਆ ਹੈ, ਪਰ ਪੁਲਿਸ ਵੱਲੋਂ ਅੱਜ ਤੱਕ ਕਿਸੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

04_06_2022-04btl_5_04062022_670-c-2_m.jpg