ਲੁਟੇਰਿਆਂ ਨੇ ਤੇਜਧਾਰ ਹਥਿਆਰ ਦੀ ਨੋਕ ਉੱਤੇ ਨਕਦੀ, ਮੋਬਾਈਲ ਅਤੇ ਸੋਨੇ ਦੇ ਗਹਿਣਿਆਂ ਖੋਹੇ

in #loot2 years ago

ਲੁਟੇਰਿਆਂ ਨੇ ਤੇਜਧਾਰ ਹਥਿਆਰ ਦੀ ਨੋਕ ਉੱਤੇ ਨਕਦੀ, ਮੋਬਾਈਲ ਅਤੇ ਸੋਨੇ ਦੇ ਗਹਿਣਿਆਂ ਖੋਹੇIMG-20220506-WA0111.jpg
ਕਾਹਨੂੰਵਾਨ, 6 ਮਈ
ਪੁਲਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੱਟੀਆਂ ਨੇੜੇ ਦੇਰ ਸ਼ਾਮ ਹਥਿਆਰਬੰਦ ਲੁਟੇਰਿਆਂ ਨੇ ਘਰ ਮੁੜ ਰਹੇ ਨੌਜਵਾਨਾਂ ਕੋਲੋਂ 15 ਹਜ਼ਾਰ ਦੀ ਨਗਦੀ, ਮੋਬਾਈਲ ਫ਼ੋਨ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਗਏ। ਘਟਨਾ ਤੋਂ ਪੀੜਤ ਗੁਰਨਾਮ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਅਭਿਸ਼ੇਕ ਕੁਮਾਰ ਪੁੱਤਰ ਹੰਸਰਾਜ ਵਾਸੀ ਗਹੋਤ ਖ਼ੁਰਦ ਨੇ ਦੱਸਿਆ ਕਿ ਉਹ ਬੀਤੀ ਰਾਤ ਅੱਡਾ ਭੱਟੀਆਂ ਤੋਂ ਮੈਡੀਕਲ ਸਟੋਰ ਦੀ ਦੁਕਾਨ ਬੰਦ ਕਰਕੇ ਘਰ ਪਰਤ ਰਹੇ ਸਨ। ਜਦੋਂ ਉਹ ਭੱਟੀਆਂ ਨੇੜੇ ਤੋ ਲੰਘਦੀ ਨਹਿਰ ਦੇ ਪੁਲ ਉੱਤੇ ਪਹੁੰਚੇ ਤਾਂ ਉੱਥੇ ਨਹਿਰ ਦੇ ਕਿਨਾਰੇ ਖੜ੍ਹੇ ਚਾਰ ਨੌਜਵਾਨਾਂ ਨੇ ਇੱਕ ਰੁੱਖ ਨਾਲ ਬੰਨੇ ਰੱਸੇ ਦੀ ਆੜ ਵਿੱਚ ਉਨ੍ਹਾਂ ਨੂੰ ਮੋਟਰਸਾਈਕਲ ਸਮੇਤ ਸੜਕ ਉੱਪਰ ਸੁੱਟ ਲਿਆ ਅਤੇ ਉਨ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ। ਗੁਰਨਾਮ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ 15 ਹਜ਼ਾਰ ਦੀ ਨਕਦੀ, ਇਕ ਮੋਬਾਈਲ ਫ਼ੋਨ ਅਤੇ ਕੰਨਾਂ ਵਿਚੋਂ ਸੋਨੇ ਦਾ ਗਹਿਣੇ ਝਪਟ ਲਏ। ਗੁਰਨਾਮ ਸਿੰਘ ਨੇ ਦੱਸਿਆ ਜਦੋਂ ਲੁਟੇਰਿਆਂ ਕੋਲੋਂ ਛੁੱਟ ਕੇ ਅੱਗੇ ਪੁੱਜਿਆ ਤਾਂ ਇਕ ਹੋਰ ਨੌਜਵਾਨ ਨੇ ਘੇਰ ਕੇ ਉਸ ਨਾਲ ਫਿਰ ਧੱਕਾਮੁੱਕੀ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਅਜਿਹੀ ਘਟਨਾ ਦਾ ਵਾਪਰਨਾ ਇਲਾਕੇ ਦੇ ਲੋਕਾਂ ਲਈ ਵੱਡੇ ਖ਼ਤਰੇ ਦੀ ਘੰਟੀ ਹੈ। ਕਿਉਂਕਿ ਇਲਾਕੇ ਦੇ ਲੋਕ ਅਕਸਰ ਹੀ ਸ਼ਾਮ ਨੂੰ ਦੇਰ ਰਾਤ ਤੱਕ ਆਪਣੇ ਘਰਾਂ ਨੂੰ ਆਉਂਦੇ ਜਾਂਦੇ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਥਾਣਾ ਕਾਹਨੂੰਵਾਨ ਵਿਚ ਦਰਜ ਕਰਾ ਦਿੱਤੀ ਗਈ

ਫੋਟੋ ਕੈਪਸ਼ਨ- ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਅਤੇ ਪਰਿਵਾਰਕ ਮੈਂਬਰ–