ਘੱਲੂਘਾਰਾ ਸਾਹਿਬ ਵਿਖੇ ਸਾਲਾਨਾ ਸਮਾਗਮ 14 ਤੋਂ 16 ਮਈ ਤੱਕ ਹੋਣਗੇ

in #gurudwara2 years ago

20190515_103708~2.jpgਘੱਲੂਘਾਰਾ ਸਾਹਿਬ ਵਿਖੇ ਸਾਲਾਨਾ ਸਮਾਗਮ 14 ਤੋਂ 16 ਮਈ ਤੱਕ ਹੋਣਗੇ
14 ਮਈ ਨੂੰ ਨਗਰ ਕੀਰਤਨ,15 ਨੂੰ ਕੀਰਤਨ ਦਰਬਾਰ ਅਤੇ 16 ਮਈ ਨੂੰ ਹੋਣਗੇ ਕਬੱਡੀ ਟੂਰਨਾਮੈਂਟ

ਇਸ ਵਾਰ ਦੇ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਹੋਣਗੇ ਸਮਰਪਤ
ਕਾਹਨੂੰਵਾਨ :
ਸ਼ਹੀਦਾਂ ਦੀ ਧਰਤੀ ਛੋਟਾ ਘੱਲੂਘਾਰਾ ਸਾਹਿਬ ਵਿਖੇ ਹਰ ਸਾਲ 14,15 ਅਤੇ 16 ਮਈ ਨੂੰ ਨਗਰ ਕੀਰਤਨ, ਕੀਰਤਨ ਦਰਬਾਰ ਅਤੇ ਖੇਡ ਸਮਾਗਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਵਾਰ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੇ ਮੁੱਖ ਪ੍ਰਬੰਧਕ ਸਾਬਕਾ ਵਿਧਾਇਕ ਮਾਸਟਰ ਜੌਹਰ ਸਿੰਘ ਨੇ ਦੱਸਿਆ ਕਿ ਇਸ ਸਾਲ ਵੀ ਇਹ ਸਮਾਗਮ 14 ਮਈ ਤੋਂ ਸ਼ੁਰੂ ਹੋਣਗੇ। ਉਨ੍ਹਾਂ ਨੇ ਦੱਸਿਆ ਕਿ 14 ਮਈ ਨੂੰ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਜੋ ਕਿ ਗੁਰਦੁਆਰਾ ਸਾਹਿਬ ਤੋਂ ਨਗਰ ਨਮੀਣ ਕਰਾਲ ਚਾਵਾ ਮੋੜ ਨਵਾਂ ਸ਼ਾਹਲਾ,ਪੁਲ ਤਿੱਬੜੀ ਪੰਧੇਰ ਭੁੱਲੇਚੱਕ ਪਾਹੜਾ ਘਰਾਲਾ ਗੁਰੂ ਗੁਰਦੁਆਰਾ ਸੰਤ ਬਾਬਾ ਲਾਲ ਸਿੰਘ ਜੀ ਕੁਲੀ ਵਾਲੇ ਸੰਗਲਪੁਰਾ ਰੋਡ ਹਨੂੰਮਾਨ ਚੌਂਕ ਡਾਕਖਾਨਾ ਚੌਕ ਪੁਰਾਣਾ ਅੱਡਾ ਕਾਹਨੂੰਵਾਨ ਚੌਕ ਬੱਬੇਹਾਲੀ ਨਵਾਂਪਿੰਡ ਹੁੰਦਲ ਤਿੱਬੜੀ ਤਿੱਬੜ ਸਿਧਵਾ ਮਾਨ ਚੋਪੜਾ ਸੁਲਤਾਨਪੁਰ ਸਠਿਆਲੀ ਪੁਲ ਕਾਹਨੂੰਵਾਨ ਚੱਕ ਸ਼ਰੀਫ਼ ਬਜਾੜ ਜਾਗੋਵਾਲ ਬੇਟ ਬਹੂਰੀਆ ਸੈਣੀਆਂ ਜਾਤੀਸਰਾਏ ਭੈਣੀ ਭਸਵਾਲ ਦਾਰਾਪੁਰ ਸੈਦੋਵਾਲ ਖ਼ੁਰਦ ਗੁਨੋਪੁਰ ਭੈਣੀ ਕਾਣੇ ਗੁੰਝੀਆ,ਸੈਦੋਵਾਲ ਕਲਾਂ ਪੁਰਾਣਾ ਸ਼ਾਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਛੋਟਾ ਘਲੂਘਾਰਾ ਸਾਹਿਬ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ 15 ਮਈ ਨੂੰ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ ਭਾਈ ਮੋਹਕਮ ਸਿੰਘ ਜੀ ਭਾਈ ਗੁਰਬਚਨ ਸਿੰਘ ਇਤਿਹਾਸਕਾਰ ਬੀਬੀ ਪੁਸ਼ਪਿੰਦਰ ਕੌਰ ਦਾ ਢਾਡੀ ਜੱਥਾ ਢਾਡੀ ਜਥਾ ਭਾਈ ਸੁਲੱਖਣ ਸਿੰਘ ਹਜ਼ੂਰੀ ਰਾਗੀ ਭਾਈ ਮੋਹਨ ਸਿੰਘ ਜੀ ਘੱਲੂਘਾਰਾ ਸਾਹਿਬ ਵਾਲੇ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨਗੇ। ਉਨ੍ਹਾਂ ਨੇ ਦੱਸਿਆ ਕਿ ਨਵਾਬ ਕਪੂਰ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਵੀ ਹੋਵੇਗਾ। ਜਿਸ ਵਿਚ ਪਹਿਲਾ ਇਨਾਮ 51 ਹਜ਼ਾਰ ਅਤੇ ਦੂਸਰਾ ਇਨਾਮ 41 ਹਜ਼ਾਰ ਦਾ ਹੋਵੇਗਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਇਨਾਮ 25 ਹਜ਼ਾਰ ਅਤੇ ਦੂਸਰਾ ਇਨਾਮ 21 ਹਜ਼ਾਰ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਇਨਾਮ ਵੰਡ ਸਮਾਗਮ ਸ਼ਾਮ ਸੱਤ ਵਜੇ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ 15 ਮ ਈ ਨੂੰ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਵੀ ਛਕਾਇਆ ਜਾਵੇਗਾ।