ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਦੇ ਵਿਹੜੇ ਲੱਗੀਆ ਤੀਆਂ ਦੀਆਂ ਰੌਣਕਾਂ

in #tarn2 years ago

Screenshot_20220806-185539_WhatsApp.jpg
ਸਰਕਾਰੀ ਐਲੀਮੈਂਟਰੀ ਸਕੂਲ ਜਵੰਦਪੁਰ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਸਕੂਲ ਦੇ ਛੋਟੇ - ਛੋਟੇ ਬੱਚਿਆਂ ਨੇ ਅਮੀਰ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵਨਗੀਆਂ ਜਿਵੇਂ ਗਿੱਧਾ,ਟੱਪੇ ਅਤੇ ਬੋਲੀਆਂ ਆਦਿ ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਤੇ ਸਾਵਣ ਮਹੀਨੇ ਨਾਲ ਸਬੰਧਤ ਲੇਖ ਮੁਕਾਬਲੇ ਕਰਵਾਏ ਗਏ। 'ਸਾਵਣ ਸ਼ਬਦਾਵਲੀ ' ਵਿਸੇ਼ ਤੇ ਅਧਿਆਪਕਾਂ ਵਲੋਂ ਸਾਵਣ ਅਤੇ ਤੀਆਂ ਦੇ ਤਿਉਹਾਰ ਨਾਲ ਸਬੰਧਤ ਸ਼ਬਦਾਵਲੀ ਲਿਖਕੇ ਬੱਚਿਆਂ ਦੇ ਸ਼ਬਦ ਭੰਡਾਰ ਵਿਚ ਵਾਧਾ ਕੀਤਾ ਗਿਆ। ਪ੍ਰੀ ਪ੍ਰਾਇਮਰੀ ਵਿੰਗ ਦੇ ਬੱਚਿਆਂ ਵੱਲੋਂ ਵੀ ਸਿੱਖਿਆਦਾਇਕ ਬੋਲੀਆਂ ਨਾਲ ਗਿੱਧਾ ਪਾਇਆ ਗਿਆ। ਮੁੱਖ ਅਧਿਆਪਕ ਸ ਪ੍ਰਿਤਪਾਲ ਸਿੰਘ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ।ਇਸ ਸਮਾਰੋਹ ਵਿੱਚ ਸਕੂਲ ਦੇ ਸਾਰੇ ਸਟਾਫ ਵੱਲੋਂ ਬੱਚਿਆਂ ਨੂੰ ਪ੍ਰੇਰਨਾਦਾਇਕ ਸੁਨੇਹੇ ਦਿੱਤੇ ਗਏ।Screenshot_20220806-185548_WhatsApp.jpg

Sort:  

https://wortheum.news/@kunalagrawal#
👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻👆🏻
Sir/Ma'am please follow me and like my post.