Punjabi news
6 ਰੁਪਏ 'ਚ ਕਰੋੜਪਤੀ ਬਣਿਆ ਪੰਜਾਬ ਪੁਲਸ ਦਾ ਕਾਂਸਟੇਬਲ, ਇਕ ਦਿਨ 'ਚ ਇੰਝ ਚਮਕ ਗਈ ਕਿਸਮਤ
ਲੁਧਿਆਣਾ (ਰਾਜ) : ਮਾਂ ਦੀ ਅਰਦਾਸ ਨੇ ਪੁੱਤ ਦੀ ਕਿਸਮਤ ਹੀ ਬਦਲ ਦਿੱਤੀ। ਮਾਂ ਦੇ ਕਹਿਣ ’ਤੇ ਲੁਧਿਆਣਾ ਆਏ ਪੰਜਾਬ ਪੁਲਸ ਦੇ ਕਾਂਸਟੇਬਲ ਨੇ ਘੰਟਾਘਰ ਚੌਂਕ ਤੋਂ ਲਾਟਰੀ ਖ਼ਰੀਦੀ, ਜਿਸ ਤੋਂ ਬਾਅਦ ਉਸ ਦਾ 1 ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। 6 ਰੁਪਏ ’ਚ ਖ਼ਰੀਦੀ ਲਾਟਰੀ ਨੇ 24 ਘੰਟਿਆਂ ’ਚ ਉਸ ਨੂੰ ਕਰੋੜਪਤੀ ਬਣਾ ਦਿੱਤਾ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ’ਚ ਬਤੌਰ ਕਾਂਸਟੇਬਲ ਤਾਇਨਾਤ ਕੁਲਦੀਪ ਸਿੰਘ ਮੂਲ ਰੂਪ ਤੋਂ ਰਾਜਸਥਾਨ ਦੇ ਸ਼੍ਰੀਗੰਗਾਨਗਰ ਦਾ ਰਹਿਣ ਵਾਲਾ ਹੈ।