ਗ਼ੈਰ-ਕਾਨੂੰਨੀ ਕੰਮ ਕਰਨ ਦਾ ਸਮਾਂ ਹੁਣ ਹੋਇਆ ਖ਼ਤਮ : ਲਾਲਜੀਤ ਭੁੱਲਰ

in #punjab2 years ago

ਬਠਿੰਡਾ ਦੇ ਆਰਟੀਏ ਬਲਵਿੰਦਰ ਸਿੰਘ ਨੂੰ ਪ੍ਰਰਾਈਵੇਟ ਟਰਾਂਸਪੋਰਟਰਾਂ ਨੂੰ ਵੱਧ ਪਰਮਿਟ ਦੇਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਆਪਣੇ ਗ੍ਹਿ ਸ਼ਹਿਰ ਪੱਟੀ ਵਿਖੇ ਪ੍ਰਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ...

ਬੱਲੂ ਮਹਿਤਾ, ਪੱਟੀ

ਬਠਿੰਡਾ ਦੇ ਆਰਟੀਏ ਬਲਵਿੰਦਰ ਸਿੰਘ ਨੂੰ ਪ੍ਰਰਾਈਵੇਟ ਟਰਾਂਸਪੋਰਟਰਾਂ ਨੂੰ ਵੱਧ ਪਰਮਿਟ ਦੇਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਆਪਣੇ ਗ੍ਹਿ ਸ਼ਹਿਰ ਪੱਟੀ ਵਿਖੇ ਪ੍ਰਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਰਟੀਏ ਬਠਿੰਡਾ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪ੍ਰਰਾਈਵੇਟ ਟਰਾਂਸਪੋਰਟਰਾਂ ਨੂੰ 72 ਪਰਮਿਟ ਜਾਰੀ ਕਰਨ ਦੀ ਥਾਂ 121 ਪਰਮਿਟ ਜਾਰੀ ਕਰ ਦਿੱਤੇ ਗਏ।

ਇੱਥੇ ਹੀ ਬੱਸ ਨਹੀਂ, ਨਿਊ ਦੀਪ ਬੱਸ ਸਰਵਿਸ ਅਤੇ ਆਰ ਬਿੱਟ ਬੱਸ ਸਰਵਿਸ ਦੇ ਕਰਿੰਦਿਆਂ ਵੱਲੋਂ ਆਪਣੀ ਮਨ-ਮਰਜ਼ੀ ਨਾਲ ਟਾਈਮ ਟੇਬਲ ਤਿਆਰ ਕਰਨ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਬਠਿੰਡਾ ਆਰਟੀਏ ਦਫ਼ਤਰ ਵਿਖੇ ਚੈਕਿੰਗ ਕੀਤੀ ਗਈ, ਜਿਥੇ ਵੇਖਿਆ ਗਿਆ ਕਿ ਨਿਊ ਦੀਪ ਬੱਸ ਅਤੇ ਆਰ ਬਿੱਟ ਬੱਸ ਵਾਲੇ ਆਪਣੀ ਮਨ-ਮਰਜ਼ੀ ਨਾਲ ਟਾਈਮ ਟੇਬਲ ਤਿਆਰ ਕਰਕੇ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਛੋਟੇ ਟਰਾਂਸਪੋਰਟਰਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਗਈਆਂ।

ਮੰਤਰੀ ਭੁੱਲਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਅੰਦਰ ਟਰਾਂਸਪੋਰਟ ਨੂੰ ਕਮਜ਼ੋਰ ਕਰਨ ਤੇ ਵੱਡੇ ਧਨਾਢਾਂ ਨੂੰ ਫ਼ਾਇਦਾ ਪਹੁੰਚਾਉਣ ਵਾਲੀਆਂ ਘੜੀਆਂ ਜਾ ਰਹੀਆਂ ਨੀਤੀਆਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੰਤਰੀ ਭੁੱਲਰ ਨੇ ਦੱਸਿਆ ਕਿ ਆਰਟੀਏ ਬਠਿੰਡਾ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਸਬੰਧੀ ਸਾਰੀ ਪੜਤਾਲ ਕਰਵਾ ਕੇ ਉਨਾਂ੍ਹ ਵਿਰੁੱਧ ਐਕਸ਼ਨ ਲਿਆ ਗਿਆ। ਉਨਾਂ੍ਹ ਦੱਸਿਆ ਕਿ ਅਲਾਟ ਹੋਏ 72 ਪਰਮਿਟਾਂ ਤੋਂ ਇਕ ਵੀ ਵੱਧ ਪਰਮਿਟ ਆਰਟੀਏ ਵੱਲੋਂ ਜਾਰੀ ਨਹੀਂ ਕੀਤਾ ਜਾ ਸਕਦਾ। ਪਰ ਆਰਟੀਏ ਬਠਿੰਡਾ ਵੱਲੋਂ ਸਾਰੇ ਸਰਕਾਰੀ ਨਿਯਮਾਂ ਨੂੰ ਿਛੱਕੇ 'ਤੇ ਟੰਗ ਕੇ ਆਪਣੇ ਚਹੇਤਿਆਂ ਨੂੰ 49 ਪਰਮਿਟ ਗ਼ੈਰ ਕਾਨੂੰਨੀ ਤੌਰ 'ਤੇ ਆਪਣੇ ਲੁਕਵਾਂ ਮਕਸਦ ਨੂੰ ਪੂਰਾ ਕਰਨ ਲਈ ਜਾਰੀ ਕੀਤੇ ਹਨ। ਉਨਾਂ੍ਹ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਟਾਈਮ ਚੁੱਕਣ।ਉਨਾਂ੍ਹ ਨੇ ਪੰਜਾਬ ਦੇ ਸਾਰੇ ਆਰਟੀਏ ਨੂੰ ਹਦਾਇਤ ਕੀਤੀ ਕਿ ਹੁਣ ਗੈਰ ਕਾਨੂੰਨੀ ਕੰਮ ਕਰਨ ਦਾ ਸਮਾਂ ਖ਼ਤਮ ਹੋ ਗਿਆ ,ਉਹ ਅਜਿਹੇ ਕੰਮ ਕਰਨੇ ਬੰਦ ਕਰ ਦੇਣ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਨ, ਜਿਹੜਾ ਵੀ ਗੈਰ ਕਾਨੂੰਨੀ ਕੰਮ ਕਰਦਾ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਗੁਰਪਿੰਦਰ ਸਿੰਘ ਉੱਪਲ ਬਲਾਕ ਇੰਚਾਰਜ ਪੱਟੀ, ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਗੁਰਬਿੰਦਰ ਨੰਬਰਦਾਰ ਕਾਲੇਕੇ, ਹਰਜਿੰਦਰ ਸਿੰਘ ਸੰਧੂ, ਲਾਲੀ ਵਿਰਕ ਆਦਿ ਹਾਜ਼ਰ ਸਨ।27_05_2022-27tar_41_27052022_643-c-2_m.jpg