ਵੱਖ-ਵੱਖ ਥਾਵਾਂ ਤੋਂ ਹਥਿਆਰਾਂ ਸਮੇਤ ਸੱਤ ਮੁਲਜ਼ਮ ਕਾਬੂ

in #punjab2 years ago

ਸਥਾਨਕ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸਕੱਤਰਾ ਦੀ ਮੌਜੂਦਾ ਸਰਪੰਚ ਦੇ ਪਤੀ ਅਤੇ ਪੱਟੀ ਸ਼ਹਿਰ ਵਿਚ ਇਕ ਨੌਜਵਾਨ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਪੰਜ ਲੋਕਾਂ ਨੂੰ ਸਥਾਨਕ ਪੁਲਿਸ ਨੇ ਗ...
ਸਥਾਨਕ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸਕੱਤਰਾ ਦੀ ਮੌਜੂਦਾ ਸਰਪੰਚ ਦੇ ਪਤੀ ਅਤੇ ਪੱਟੀ ਸ਼ਹਿਰ ਵਿਚ ਇਕ ਨੌਜਵਾਨ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਪੰਜ ਲੋਕਾਂ ਨੂੰ ਸਥਾਨਕ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਜਿਨਾਂ੍ਹ ਦੇ ਕਬਜ਼ੇ 'ਚੋਂ ਹਥਿਆਰ ਤੇ ਇਕ ਗੱਡੀ ਬਰਾਮਦ ਕੀਤੀ ਗਈ ਹੈ। ਹਾਲਾਂਕਿ ਇਨਾਂ੍ਹ ਮਾਮਲਿਆਂ 'ਚ ਨਾਮਜ਼ਦ ਕੁਝ ਹੋਰ ਵਿਅਕਤੀਆਂ ਦੀ ਗਿ੍ਫਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਤਰਨਤਾਰਨ ਵਿਖੇ ਐੱਸਐੱਸਪੀ ਰਣਜੀਤ ਸਿੰਘ ਿਢੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸਕੱਤਰਾ ਪਿੰਡ ਦੀ ਸਰਪੰਚ ਦੇ ਪਤੀ ਸ਼ੇਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਬਿਆਨ ਦਿੱਤੇ ਸਨ ਕਿ ਉਹ ਪਿੰਡ ਦੇ ਗੁਰਕੀਰਤ ਸਿੰਘ ਪੁੱਤਰ ਬਲਜੀਤ ਸਿੰਘ ਦੇ ਨਾਲ ਆਪਣੀ ਸਕਾਰਪਿਓ ਗੱਡੀ ਨੰਬਰ ਪੀਬੀ46 ਵਾਈ 1374 'ਤੇ ਸਵਾਰ ਹੋ ਕੇ ਵਲਟੋਹਾ ਬਲਾਕ ਤੋਂ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਪਿੰਡ ਚੀਮਾ ਪੁੱਜਾ ਤਾਂ ਪਿੱਛੋਂ ਆਈਆਂ ਤਿੰਨ ਗੱਡੀਆਂ 'ਚ ਸਵਾਰ ਲੋਕਾਂ ਵੱਲੋਂ ਉਸ ਉੱਪਰ ਗੋਲੀ ਚਲਾ ਦਿੱਤੀ ਗਈ, ਜਿਸ ਵਿਚੋਂ ਇਕ ਗੋਲੀ ਉਸਦੀ ਸਕਾਰਪਿਓ ਗੱਡੀ 'ਤੇ ਲੱਗੀ ਅਤੇ ਦੂਸਰੀ ਗੱਡੀ ਉੱਪਰੋਂ ਲੰਘ ਗਈ। ਉਨਾਂ੍ਹ ਦੱਸਿਆ ਕਿ ਸ਼ੇਰ ਸਿੰਘ ਦੇ ਬਿਆਨਾਂ 'ਤੇ ਸਤਪਾਲ ਸਿੰਘ ਉਰਫ ਪਾਲ ਪੁੱਤਰ ਜਸਵੰਤ ਸਿੰਘ ਵਾਸੀ ਠੱਠੀ ਜੈਮਲ ਸਿੰਘ, ਬਖਸ਼ੀਸ਼ ਸਿੰਘ ਉਰਫ ਸੋਨਾ ਪੁੱਤਰ ਕਾਬਲ ਸਿੰਘ ਵਾਸੀ ਸਕੱਤਰਾ ਅਤੇ ਮਹਾਂਬੀਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਸਕੱਤਰਾ ਤੋਂ ਇਲਾਵਾ ਕੁਝ ਅਣਪਛਾਤੇ ਲੋਕਾਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ। ਜਿਨਾਂ੍ਹ ਵਿਚੋਂ ਸਤਪਾਲ ਸਿੰਘ ਉਰਫ ਪਾਲ ਨੂੰ 32 ਬੋਰ ਦੇ ਪਿਸਟਲ, 7 ਕਾਰਤੂਸ ਅਤੇ ਮਹਿੰਦਰਾ ਐਕਸਯੂਵੀ ਗੱਡੀ ਸਣੇ ਗਿ੍ਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਗਿ੍ਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਪੰਜਾਬੀ ਖ਼ਬਰਾਂ / ਪੰਜਾਬ / ਤਰਨਤਾਰਨ
ਵੱਖ-ਵੱਖ ਥਾਵਾਂ ਤੋਂ ਹਥਿਆਰਾਂ ਸਮੇਤ ਸੱਤ ਮੁਲਜ਼ਮ ਕਾਬੂ
ਸਥਾਨਕ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸਕੱਤਰਾ ਦੀ ਮੌਜੂਦਾ ਸਰਪੰਚ ਦੇ ਪਤੀ ਅਤੇ ਪੱਟੀ ਸ਼ਹਿਰ ਵਿਚ ਇਕ ਨੌਜਵਾਨ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਪੰਜ ਲੋਕਾਂ ਨੂੰ ਸਥਾਨਕ ਪੁਲਿਸ ਨੇ ਗ...

Thu, 26 May 2022 06:20 PM (IST)
ਵੱਖ-ਵੱਖ ਥਾਵਾਂ ਤੋਂ ਹਥਿਆਰਾਂ ਸਮੇਤ ਸੱਤ ਮੁਲਜ਼ਮ ਕਾਬੂ

ਜਸਪਾਲ ਸਿੰਘ ਜੱਸੀ, ਤਰਨਤਾਰਨ

ਸਥਾਨਕ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸਕੱਤਰਾ ਦੀ ਮੌਜੂਦਾ ਸਰਪੰਚ ਦੇ ਪਤੀ ਅਤੇ ਪੱਟੀ ਸ਼ਹਿਰ ਵਿਚ ਇਕ ਨੌਜਵਾਨ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਪੰਜ ਲੋਕਾਂ ਨੂੰ ਸਥਾਨਕ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਜਿਨਾਂ੍ਹ ਦੇ ਕਬਜ਼ੇ 'ਚੋਂ ਹਥਿਆਰ ਤੇ ਇਕ ਗੱਡੀ ਬਰਾਮਦ ਕੀਤੀ ਗਈ ਹੈ। ਹਾਲਾਂਕਿ ਇਨਾਂ੍ਹ ਮਾਮਲਿਆਂ 'ਚ ਨਾਮਜ਼ਦ ਕੁਝ ਹੋਰ ਵਿਅਕਤੀਆਂ ਦੀ ਗਿ੍ਫਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਤਰਨਤਾਰਨ ਵਿਖੇ ਐੱਸਐੱਸਪੀ ਰਣਜੀਤ ਸਿੰਘ ਿਢੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸਕੱਤਰਾ ਪਿੰਡ ਦੀ ਸਰਪੰਚ ਦੇ ਪਤੀ ਸ਼ੇਰ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਬਿਆਨ ਦਿੱਤੇ ਸਨ ਕਿ ਉਹ ਪਿੰਡ ਦੇ ਗੁਰਕੀਰਤ ਸਿੰਘ ਪੁੱਤਰ ਬਲਜੀਤ ਸਿੰਘ ਦੇ ਨਾਲ ਆਪਣੀ ਸਕਾਰਪਿਓ ਗੱਡੀ ਨੰਬਰ ਪੀਬੀ46 ਵਾਈ 1374 'ਤੇ ਸਵਾਰ ਹੋ ਕੇ ਵਲਟੋਹਾ ਬਲਾਕ ਤੋਂ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਪਿੰਡ ਚੀਮਾ ਪੁੱਜਾ ਤਾਂ ਪਿੱਛੋਂ ਆਈਆਂ ਤਿੰਨ ਗੱਡੀਆਂ 'ਚ ਸਵਾਰ ਲੋਕਾਂ ਵੱਲੋਂ ਉਸ ਉੱਪਰ ਗੋਲੀ ਚਲਾ ਦਿੱਤੀ ਗਈ, ਜਿਸ ਵਿਚੋਂ ਇਕ ਗੋਲੀ ਉਸਦੀ ਸਕਾਰਪਿਓ ਗੱਡੀ 'ਤੇ ਲੱਗੀ ਅਤੇ ਦੂਸਰੀ ਗੱਡੀ ਉੱਪਰੋਂ ਲੰਘ ਗਈ। ਉਨਾਂ੍ਹ ਦੱਸਿਆ ਕਿ ਸ਼ੇਰ ਸਿੰਘ ਦੇ ਬਿਆਨਾਂ 'ਤੇ ਸਤਪਾਲ ਸਿੰਘ ਉਰਫ ਪਾਲ ਪੁੱਤਰ ਜਸਵੰਤ ਸਿੰਘ ਵਾਸੀ ਠੱਠੀ ਜੈਮਲ ਸਿੰਘ, ਬਖਸ਼ੀਸ਼ ਸਿੰਘ ਉਰਫ ਸੋਨਾ ਪੁੱਤਰ ਕਾਬਲ ਸਿੰਘ ਵਾਸੀ ਸਕੱਤਰਾ ਅਤੇ ਮਹਾਂਬੀਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਸਕੱਤਰਾ ਤੋਂ ਇਲਾਵਾ ਕੁਝ ਅਣਪਛਾਤੇ ਲੋਕਾਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ। ਜਿਨਾਂ੍ਹ ਵਿਚੋਂ ਸਤਪਾਲ ਸਿੰਘ ਉਰਫ ਪਾਲ ਨੂੰ 32 ਬੋਰ ਦੇ ਪਿਸਟਲ, 7 ਕਾਰਤੂਸ ਅਤੇ ਮਹਿੰਦਰਾ ਐਕਸਯੂਵੀ ਗੱਡੀ ਸਣੇ ਗਿ੍ਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਗਿ੍ਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Ads by Jagran.TV

Also ReadRenowned financier of Panchkula Anil Bhalla and in charge of Sector 2 police station arrested find out what is the whole case
ਪੰਚਕੂਲਾ ਦੇ ਮਸ਼ਹੂਰ ਫਾਈਨਾਂਸਰ ਅਨਿਲ ਭੱਲਾ ਤੇ ਸੈਕਟਰ-2 ਪੁਲਿਸ ਚੌਕੀ ਦੇ ਇੰਚਾਰਜ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
-ਬਾਕਸ-

-ਪੱਟੀ ਦੇ ਨੌਜਵਾਨ 'ਤੇ ਗੋਲ਼ੀਆਂ ਚਲਾਉਣ ਵਾਲੇ ਚਾਰ ਫੜੇ

ਐੱਸਐੱਸਪੀ ਰਣਜੀਤ ਸਿੰਘ ਿਢੱਲੋਂ ਨੇ ਦੱਸਿਆ ਕਿ ਇਸੇ ਤਰਾਂ੍ਹ ਹੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਰਮਨ ਕੁਮਾਰ ਪੁੱਤਰ ਗੋਕਲ ਚੰਦ ਵਾਸੀ ਵਾਰਡ ਨੰਬਰ 7 ਪੱਟੀ ਜਿਸ ਨੇ ਸ਼ਿਕਾਇਤ ਦਿੱਤੀ ਸੀ ਕਿ 20 ਮਈ ਨੂੰ ਸਵੇਰੇ ਉਹ ਆਪਣੇ ਘਰ ਤੋਂ ਬਾਹਰ ਗਲੀ ਵਿਚ ਖੜਾ ਸੀ ਤਾਂ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਉੱਪਰ ਫਾਇਰ ਕੀਤਾ। ਉਸ ਨੇ ਭੱਜ ਕੇ ਘਰ ਵਿਚ ਵੜ੍ਹ ਕੇ ਆਪਣੀ ਜਾਨ ਬਚਾਈ, ਜਿਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁੱਕਦਮਾ ਦਰਜ ਕਰ ਕੇ ਅਗਲੀ ਜਾਂਚ ਕੀਤੀ ਤਾਂ ਤਫਤੀਸ਼ ਦੌਰਾਨ ਬੌਬੀ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਨੂੰ ਇਸ ਮਾਮਲੇ ਵਿਚ ਗਿ੍ਫਤਾਰ ਕੀਤਾ ਗਿਆ, ਜਿਸ ਕੋਲੋਂ 32 ਬੋਰ ਦਾ ਪਿਸਟਲ ਅਤੇ ਮੈਗਜੀਨ ਤੋਂ ਇਲਾਵਾ 14 ਕਾਰਤੂਸ ਬਰਾਮਦ ਕੀਤੇ ਗਏ।
ਜਦਕਿ ਬੌਬੀ ਦੀ ਪੁੱਛਗਿੱਛ 'ਤੇ ਰਾਜਨ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ ਨੰਬਰ 1 ਪੱਟੀ ਨੂੰ ਗਿ੍ਫਤਾਰ ਕੀਤਾ ਗਿਆ ਜੋ ਪਿਸਟਲ ਵੇਚਣ ਦਾ ਕੰਮ ਕਰਦਾ ਹੈ। ਉਨਾਂ੍ਹ ਦੱਸਿਆ ਕਿ ਅੱਗੇ ਰਾਜਨ ਦੀ ਪੁੱਛਗਿੱਛ ਕੀਤੀ ਤਾਂ ਚਰਨਜੀਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਝੁੱਗੀਆਂ ਕਾਲੂ ਦਾ ਨਾਂ ਸਾਹਮਣੇ ਆਇਆ ਜਿਸ ਨੂੰ ਗਿ੍ਫਤਾਰ ਕਰਕੇ ਉਸ ਕੋਲੋਂ ਵੀ ਇਕ 32 ਬੋਰ ਦਾ ਪਿਸਟਲ, ਮੈਗਜੀਨ ਅਤੇ 4 ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਗੁਰਮੁੱਖ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਵਾਰਡ ਨੰਬਰ 1 ਪੱਟੀ ਨੂੰ ਗਿ੍ਫਤਾਰ ਕਰਕੇ ਇਕ ਪਿਸਟਲ 32 ਬੋਰ, ਮੈਗਜੀਨ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਅਤੇ ਬਲਜੀਤ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਸਰਹਾਲੀ ਨੂੰ ਉਕਤ ਮੁਕੱਦਮੇ ਵਿਚ ਨਾਮਜਦ ਕੀਤਾ ਗਿਆ ਹੈ। ਜਿਸਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

-ਬਾਕਸ-

-ਸੁੰਨਸਾਨ ਥਾਵਾਂ 'ਤੇ ਲੋਕਾਂ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟਣ ਵਾਲੇ ਦੋ ਕਾਬੂ

ਐੱਸਐੱਸਪੀ ਿਢੱਲੋਂ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਪਾਰਟੀ ਨੇ ਗਸ਼ਤ ਦੇ ਦੌਰਾਨ ਸੁੰਨਸਾਨ ਥਾਵਾਂ 'ਤੇ ਹਥਿਆਰ ਵਿਖਾ ਕੇ ਰਾਹਗੀਰਾਂ ਨੂੰ ਲੁੱਟਣ ਵਾਲੇ ਦੋ ਲੋਕਾਂ ਨੂੰ ਉਸ ਵੇਲੇ ਗਿ੍ਫਤਾਰ ਕੀਤਾ ਜਦੋਂ ਉਹ ਨਾਜਾਇਜ਼ ਹਥਿਆਰਾਂ ਨਾਲ ਲੈਸ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ।

ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਚੰਨਣ ਸਿੰਘ ਵਾਸੀ ਸੁਰਸਿੰਘ ਅਤੇ ਹਰਪਾਲ ਸਿੰਘ ਉਰਫ ਭਾਲਾ ਪੁੱਤਰ ਅਮਰੀਕ ਸਿੰਘ ਵਾਸੀ ਸੰਗਤਪੁਰਾ ਵਜੋਂ ਪਛਾਣੇ ਗਏ ਉਕਤ ਦੋਵਾਂ ਨੌਜਵਾਨਾਂ ਦੇ ਕੋਲੋਂ ਇਕ 32 ਬੋਰ ਦਾ ਪਿਸਤੌਲ, 2 ਕਾਰਤੂਸ ਤੇ ਇਕ ਦੇਸੀ ਕੱਟਾ 315 ਬੋਰ ਅਤੇ 2 ਕਾਰਤੂਸ ਬਰਾਮਦ ਕੀਤੇ ਗਏ ਹਨ। ਐੱਸਐੱਸਪੀ ਨੇ ਦੱਸਿਆ ਕਿ ਦੋਵਾਂ ਦੇ ਖ਼ਿਲਾਫ਼ ਥਾਣਾ ਸਦਰ ਤਰਨਤਾਰਨ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਇਨਾਂ੍ਹ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।26_05_2022-26tar_21_26052022_643-c-2_m.jpg