ਐਲੀਮੈਂਟਰੀ ਟੀਚਰ ਯੂਨੀਅਨ ਤੇ ਅਧਿਆਪਕ ਯੂਨੀਅਨਾਂ ਨੇ ਕੰਪਨੀ ਬਾਗ ‘ਚ ਕੀਤੀ ਵਿਸ਼ਾਲ

in #punjab2 years ago

ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਸਠਿਆਲਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ,ਜ਼ਿਲ੍ਹਾ ਪ੍ਰਧਾਨ ਮੋਹਨਜੀਤ ਸਿੰਘ ਵੇਰਕਾ, ਜਨਰਲ ਸਕੱਤਰ ਸੁਰੇਸ਼ ਕੁਮਾਰ ਖੁੱਲਰ,ਰਾਕੇਸ਼ ਕੁਮਾਰ ਵੇਰਕਾ ਤੇ ਐੱਸਸੀ ਬੀਸੀ ਯੂਨੀਅਨ ਦੇ ਸੀਨੀਅਰ ਆਗੂ ਅਵਤਾਰ ਸਿੰਘ ਮੱਟੂ ਸੁਖਰਾਜ ਸਿੰਘ ਮਾਲ ਜੋਗਾ ਸਿੰਘ ਦੀ ਸਾਂਝੀ ਅਗਵਾਈ ਹੇਠ ਕੰਪਨੀ ਬਾਗ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਦੇ ਵਿਚ ਵੱਖ ਵੱਖ ਬਲਾਕਾਂ ਤੋਂ ਅਧਿਆਪਕਾਂ ਨੇ ਭਾਗ ਲਿਆ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੇ ਨੇੜੇ ਹੀ ਧੱਕੇ ਨਾਲ ਬਾਰਡਰ ਏਰੀਆ ਤੇ ਰੂਲਰ ਏਰੀਆ ਵਿੱਚ ਕੰਮ ਕਰਦੇ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦਾ ਭੱਤੇ ਕੱਟ ਦਿੱਤੇ ਗਏ ਸਨ ਜਿਸ ਨਾਲ ਮੁਲਾਜ਼ਮਾਂ ਨੂੰ ਹਰ ਮਹੀਨੇ ਕਰੀਬ 7 ਹਜਾਰ ਤੋ ਲੈ ਕੇ 10 ਹਜ਼ਾਰ ਰੁਪਏ ਦਾ ਵਿੱਤੀ ਨੁਕਸਾਨ ਹਰ ਮਹੀਨੇ ਝੱਲਣਾ ਪੈ ਰਿਹਾ ਹੈ ਜਦ ਕਿ ਮੁਲਾਜ਼ਮ ਸ਼ਹਿਰਾਂ ਤੋਂ ਕਰੀਬ 30 ਤੋ 50 ਕਿਲੋਮੀਟਰ ਦੂਰ ਜਾ ਕੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਨਿਭਾ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਵੱਧ ਭੱਤੇ ਦੇਣ ਦੀ ਜਗ੍ਹਾ ਤੇ ਦਿੱਤੇ ਜਾ ਰਹੇ ਭੱਤੇ ਵੀ ਕੱਟੇ ਗਏ ਹਨ ਤੇ ਇਸ ਸਬੰਧੀ ਯੂਨੀਅਨ ਵੱਲੋਂ ਕਈ ਵਾਰ ਅਧਿਕਾਰੀਆਂ ਤੇ ਸਰਕਾਰ ਦੇ ਧਿਆਨ ਵਿੱਚ ਲਿਆ ਕਿ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਧੱਕੇ ਨਾਲ ਕੱਟੇ ਭੱਤਿਆ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ ਪਰ ਅਜੇ ਤੱਕ ਉਕਤ ਕੱਟੇ ਭੱਤੇ ਬਹਾਲ ਨਹੀਂ ਹੋਏ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਸੰਬੰਧੀ ਐਲੀਮੈਂਟਰੀ ਟੀਚਰ ਯੂਨੀਅਨ ਤੇ ਐਸ.ਸੀ.ਬੀ.ਸੀ ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਇਕੱਠੇ ਤੌਰ ਤੇ ਫੈਸਲਾ ਕੀਤਾ ਗਿਆ ਕਿ ਉਕਤ ਮੰਗਾਂ ਨੂੰ ਮਨਵਾਉਣ ਦੇ ਲਈ ਜੂਨ ਦੇ ਪਹਿਲੇ ਹਫ਼ਤੇ ਵੱਖ ਵੱਖ ਕੈਬਨਿਟ ਮੰਤਰੀਅਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਤੇ ਜੇਕਰ ਜਲਦ ਮਸਲਾ ਹੱਲ ਨਾ ਹੋਇਆ ਤਾਂ ਮੰਤਰੀਆਂ ਦੇ ਘਿਰਾਓ ਵੀ ਕੀਤੇ ਜਾਣਗੇ।

ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਤੇ ਹੋਰ ਅਹਿਮ ਮਸਲਿਆਂ ਨੂੰ ਵੀ ਅਹਿਮ ਤੋਰ ਤੇ ਵਿਚਾਰਿਆ ਗਿਆ ਤੇ ਅਗਲੀ ਰਣਨੀਤੀ ਉਲੀਕੀ ਗਈ ਤੇ ਕਿਹਾ ਕਿ ਜੇਕਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਲਦ ਤਰੱਕੀਆਂ ਨਾ ਹੋਈਆਂ ਤਾਂ ਤਰੱਕੀਆਂ ਵਿੱਚ ਅੜਿੱਕਾ ਬਣਨ ਵਾਲੇ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ ।ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਮਹੀਨੇ ਦੀ ਹਰ 10 ਤਰੀਕ ਜਥੇਬੰਦੀ ਦੀ ਕੰਪਨੀ ਬਾਗ ਦੇ ਵਿੱਚ ਮੀਟਿੰਗ ਹੋਵੇਗੀ ਜਿਸ ਵਿਚ ਵੱਖ ਵੱਖ ਅਧਿਆਪਕ ਮਸਲਿਆਂ ਨੂੰ ਵਿਚਾਰਿਆ ਜਾਵੇਗਾ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਜੇਕਰ ਕਿਸੇ ਅਧਿਆਪਕ ਨੂੰ ਕੋਈ ਬਲਾਕ ਦਫਤਰ ਜਾਂ ਜ਼ਿਲ੍ਹਾ ਦਫ਼ਤਰ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸਾਡੇ ਧਿਆਨ ਵਿਚ ਜਾਂ ਹੋਰ ਸੀਨੀਅਰ ਆਗੂਆਂ ਦੇ ਧਿਆਨ ਵਿੱਚ ਲਿਆ ਲਿਆਵੇ ਤਾਂ ਜੋ ਸਭ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਵਾਇਆ ਜਾ ਸਕੇ ।
ਇਸ ਮੌਕੇ ਬਲਜੀਤ ਸਿੰਘ ਭੰਗਵਾਂ,ਬ੍ਰਿਜਨੇਵ ਸਿੰਘ ਢਿੱਲੋਂ,ਚਰਨਜੀਵ ਕੁਮਾਰ ਅਜਨਾਲਾ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਅਜਨਾਲਾ ਸੰਦੀਪ ਕੁਮਾਰ ਸ਼ਰਮਾ ਅਨਿਲ ਕੁਮਾਰ ਅਜਨਾਲਾ ਵਰਿੰਦਰ ਕੁਮਾਰ ਅਜਨਾਲਾ -2,,ਬਲਜਿੰਦਰ ਸਿੰਘ ਰੋੜਾਂਵਾਲਾ,ਖੁਸ਼ਦੀਪ ਸਿੰਘ ਬਲਾਕ ਅੰਮ੍ਰਿਤਸਰ -4, ,ਗੁਰਚਰਨ ਸਿੰਘ ਮੁਹਾਵਾ, ਵਿਜੇ ਕੁਮਾਰ ਭਗਤ, ਅਮਰਿੰਦਰਪਾਲ ਸਿੰਘ ਛੀਨਾ, ਗਗਨਦੀਪ ਸਿੰਘ ਝੰਜੋਟੀ, ਸੁਖਜੀਤ ਸਿੰਘ ਭਕਨਾ, ਮਨਜੀਤ ਸਿੰਘ ਮੂਧਲ, ਪਰਮਵੀਰ ਸਿੰਘ ਵੇਰਕਾ,ਹਰਪਿੰਦਰ ਸਿੰਘ ਰੋੜਾਂਵਾਲੀ, ਕੰਵਲਜੀਤ ਸਿੰਘ,ਸੁਖਵਿੰਦਰ ਸਿੰਘ ਵੇਰਕਾ ਨਰਿੰਦਰ ਸਿੰਘ ਹੈਪੀ,ਜਸਮੀਤ ਸਿੰਘ ਰੋਖੇ, ਹਰਪ੍ਰੀਤ ਸਿੰਘ ਸੋਹੀ,ਨਵਦੀਪ ਸਿੰਘ ਇਸਲਾਮਾਬਾਦ, ਸੋਹਣ ਸਿੰਘ ਪੰਡੋਰੀ, ਜਸਪਿੰਦਰ ਸਿੰਘ ਖੁਰਾਸਵਾਲਾ ਜਗਦੀਸ਼ ਸਿੰਘ ਮਾਨ, ਪਵਿੱਤਰਪ੍ਰੀਤ ਸਿੰਘ ਗੋਲਡੀ,ਯਾਦਵਿੰਦਰ ਸਿੰਘ, ਸਤਨਾਮ ਸਿੰਘ ਛੀਨਾ ,ਮਨਜੀਤ ਸਿੰਘ ਬੋਸ,ਵਰਿੰਦਰ ਸਿੰਘ ਭਲਵਾਨ, ਮਨਮੋਹਨ ਸਿੰਘ ਵੇਰਕਾ ਰਜਨੀਸ਼ ਕੁਮਾਰ ਚੋਗਾਵਾ,ਬਿਲਾਵਰ ਸਿੰਘ ਭੱਟੀ,ਦੀਪਕ ਸਚੰਦਰ,ਯੁਵਰਾਜ ਸਿੰਘ ਮੁਸਤਾਬਾਦ,ਹਰਪਿੰਦਰ ਸਿੰਘ ਰੋੜੀਵਾਲ,ਪਰਮਿੰਦਰ ਸਿੰਘ ਸ਼ਹੂਰਾ,ਗੁਰਪ੍ਰੀਤ ਸਿੰਘ ਜੰਡਿਆਲਾ ਸੁਰਿੰਦਰ ਸਿੰਘ ਸੋਢੀ,ਰਾਜਿੰਦਰ ਕੁਮਾਰ ਵੇਰਕਾ,ਰਾਹੁਲ ਕੁਮਾਰ ਵਿਜੇ ਨਗਰ ਨਮਨ ਕੁਮਾਰ ਗੰਡਾ ਸਿੰਘ ਵਾਲਾ, ਖਜ਼ਾਨ ਸਿੰਘ ਰੁਪਿੰਦਰ ਸਿੰਘ ਬਲਕਾਰ ਸਿੰਘ ਅਸ਼ਵਨੀ ਸੁਖਪਾਲ ਸਿੰਘ ਵੇਰਕਾ ਗੁਰਕਿਰਪਾਲ ਸਿੰਘ ਵੇਰਕਾ ਨਰਿੰਦਰ ਸਿੰਘ ਖਿਆਲਾ ਰਜੇਸ਼ ਕੁਮਾਰ ਧੱਤਲ ਵਿਜੇ ਕੁਮਾਰ ਨਵਦੀਪ ਸਿੰਘ, ਗੁਰਚਰਨ ਸਿੰਘ ਮੌੜੇ,ਮਲਕੀਅਤ ਸਿੰਘ, ਮਾਸਟਰ ਸੁਮੇਸ਼ ਗਿੱਲ,,ਮਾਸਟਰ ਰਾਜਬੀਰ ਸਿੰਘ, ਮੁਨੀਸ਼ ਕੁਮਾਰ, ਅਸ਼ਵਨੀ ਬੌਧ, ਮਾਸਟਰ ਚੈੰਚਲ ਸਿੰਘ, ਕਸ਼ਮੀਰ ਸਿੰਘ ਖੁੰਡਾ ਸਮੇਤ ਵੱਡੀ ਗਿਣਤੀ ਦੇ ਵਿਚ ਆਗੂਆਂ ਨੇ ਸ਼ਮੂਲੀਅਤ ਕੀਤੀ।
Screenshot_20220527-071234_Chrome.jpg