ਹਰਭਜਨ ਮਾਨ ਨੇ ਤਸਵੀਰਾਂ ਸ਼ੇਅਰ ਕਰ ਲਿਖਿਆ- ਮਿਲਦਾ ਜੋ ਸਤਿਕਾਰ ਗੁਰੂ ਦੀ ਹੈ ਕਿਰਪਾ

in #punjab2 years ago

Punjabi Singer Harbhajan Mann Tour: ਪੰਜਾਬੀ ਸਿਨੇਮਾ ਜਗਤ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ (Harbhajan Mann) ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਉਨ੍ਹਾਂ ਨੇ ਨਾ ਸਿਰਫ ਆਪਣੀ ਲੋਕ ਗਾਇਕੀ ਸਗੋਂ ਸਾਦਗੀ ਭਰੇ ਅੰਦਾਜ਼ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਕਲਾਕਾਰ ਇਨ੍ਹੀਂ ਦਿਨੀਂ ਆਪਣੇ ਵਰਲਡ ਟੂਰ ਤੇ ਵਿਅਸਤ ਹਨ।ਹਰਭਜਨ ਮਾਨ ਵੱਲੋਂ ਆਪਣੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸ਼ਾਨਦਾਰ ਟੂਰ ਦੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ਦੇ ਜ਼ਰਿਏ ਕਲਾਕਾਰ ਨੇ ਰੱਬ ਅਤੇ ਆਪਣੇ ਫੈਨਜ਼ ਦਾ ਸ਼ੁਕਰੀਆਂ ਅਦਾ ਕੀਤਾ ਹੈ। ਤੁਸੀ ਵੀ ਦੇਖੋ ਇਹ ਸ਼ਾਨਦਾਰ ਤਸਵੀਰਾਂ...
ਕਲਾਕਾਰ ਵੱਲੋਂ ਆਪਣੇ ਟਵਿੱਟਰ ਹੈਂਡਲ ਤੇ ਤਸਵੀਰਾਂ ਸ਼ੇਅਰ ਕਰ ਲਿਖਿਆ ਗਿਆ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸ਼ਾਨਦਾਰ ਟੂਰ ਦੇ ਬੀਤੀ ਰਾਤ ਦੇ ਲਗਾਤਾਰ 12ਵੇਂ ਸੋਲਡ ਆਉਟ ਸ਼ੋਅ ਵਿੱਚ ਇੱਕ ਅਭੁੱਲ ਸ਼ਾਮ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਲਈ ਕ੍ਰਾਈਸਟਚਰਚ, ਨਿਊਜ਼ੀਲੈਂਡ ਦਾ ਧੰਨਵਾਦ।
ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਇੱਕ ਪੋਸਟ ਸ਼ੇਅਰ ਕਰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਸ਼ੋਅ ਦੇ ਸਾਰੇ ਟਿਕਟ ਬਿਕ ਗਏ ਹਨ। ਜਿਸ ਲਈ ਉਨ੍ਹਾਂ ਲਿਖਿਆ- ਰਾਤੀਂ ਹੈਮਿਲਟਨ ‘ ਚ ਤੁਸੀਂ ਪੰਜਾਬੀਓ ਇਤਿਹਾਸ ਰਚ ਦਿੱਤਾ। ਪਹਿਲੀ ਦਫ਼ਾ ਕਿਸੇ ਪੰਜਾਬੀ ਗਾਇਕ ਦਾ ਸੋਲੋ ਸ਼ੋਅ ਗਲੋ ਬੌਕਸ ਆਰੀਨੇ ਵਿੱਚ ਸੋਲਡ ਆਊਟ ਹੋਇਆ। ਪੰਜਾਬੀਆਂ ਤੇ ਪੰਜਾਬੀ ਮਾਂ ਬੋਲੀ ਦਾ ਰੋਮ-ਰੋਮ ਕਰਜ਼ਦਾਰ 🙏🏻 ਮੁਹੱਬਤਾਂ, ਦੁਆਵਾਂ ਲਈ ਸ਼ੁਕਰਾਨੇ 💐