ਮੂਸੇਵਾਲਾ ਕਤਲ ਕੇਸ: ਮਾਨਸਾ ਪੁਲੀਸ ਵੱਲੋਂ 36 ਖ਼ਿਲਾਫ਼ ਚਾਰਜਸ਼ੀਟ ਦਾਖ਼ਲ

in #punjab2 years ago

ਮਾਨਸਾ ਪੁਲੀਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 1850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿੱਚ ਕੁਲ 36 ਮੁਲਜ਼ਮਾਂ ’ਚੋਂ 24 ਕਾਤਲਾਂ ਦੇ ਨਾਂ ਦਿੱਤੇ ਗਏ ਹਨ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਵਿਦੇਸ਼ ਬੈਠੇ 4 ਗੈਂਗਸਟਰ- ਗੋਲਡੀ ਬਰਾੜ, ਲਿਪਿਨ ਨਹਿਰਾ, ਸਚਿਨ ਥਾਪਨ ਤੇ ਅਨਮੋਲ ਹਨ ਦੇ ਨਾਂ ਵੀ ਸ਼ਾਮਲ ਹਨ।
ਚਾਰਜਸ਼ੀਟ ਵਿੱਚ 122 ਗਵਾਹ ਸ਼ਾਮਲ ਕੀਤੇ ਗਏ ਹਨ, ਜਿਸ ਵਿੱਚ ਚਸ਼ਮਦੀਦ ਗਵਾਹ, ਮੂਸੇਵਾਲਾ ਦੇ ਕਤਲ ਸਮੇਂ ਉਸ ਨਾਲ ਮੌਜੂਦ ਦੋਸਤ, ਪੋਸਟਮਾਰਟਮ ਕਰਨ ਵਾਲੇ ਮਾਨਸਾ ਦੇ ਡਾਕਟਰ, ਗੋਲੀਬਾਰੀ ਕਰਨ ਵਾਲੇ ਹੋਟਲ ਸਟਾਫ਼ ਸਣੇ ਕਈ ਲੋਕ ਸ਼ਾਮਲ ਹਨ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਦੋ ਨਿਸ਼ਾਨੇਬਾਜ਼ ਮਨਪ੍ਰੀਤ ਮੰਨੂ ਤੇ ਜਗਰੂਪ ਸਿੰਘ ਰੂਪਾ ਮੁਕਾਬਲੇ ਦੌਰਾਨ ਮਾਰੇ ਗਏ ਹਨ। ਚਾਰਜਸ਼ੀਟ ਵਿੱਚ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ, ਨਿਸ਼ਾਨੇਬਾਜ਼ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਉਰਫ਼ ਕੁਲਦੀਪ ਤੇ ਇਨ੍ਹਾਂ ਦੀ ਮਦਦ ਕਰਨ ਵਾਲੇ ਗੈਂਗਸਟਰ ਮਨਪ੍ਰੀਤ ਭਾਊ, ਮਨਪ੍ਰੀਤ ਮੰਨਾ, ਸਾਰਜ ਮਿੰਟੂ, ਮਨਮੋਹਨ ਮੋਹਨਾ, ਸਚਿਨ ਭਿਵਾਨੀ ਦੇ ਨਾਂ ਵੀ ਸ਼ਾਮਲ ਹਨ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਅੱਜ ਸ਼ਾਮ ਕਾਹਲੀ ਵਿੱਚ ਬੁਲਾਈ ਵਿਸ਼ੇਸ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਭਾਰਤ ਵਿੱਚ ਲਿਆਉਣ ਦੀ ਪ੍ਰਕਿਰਿਆ ਵੀ ਛੇਤੀ ਆਰੰਭੀ ਜਾਵੇਗੀ। ਸ੍ਰੀ ਤੂਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਚਾਰ ਮੁਲਜ਼ਮ ਗੋਲਡੀ ਬਰਾੜ, ਲਿਪਿਨ ਨਹਿਰਾ, ਸਚਿਨ ਥਾਪਨ ਅਤੇ ਅਨਮੋਲ ਵਿਦੇਸ਼ ਵਿੱਚ ਹਨ। ਇਨ੍ਹਾਂ 24 ਮੁਲਜ਼ਮਾ ਖ਼ਿਲਾਫ਼ ਅੱਜ ਚਲਾਨ ਪੇਸ਼ ਕੀਤੇ ਗਏ ਹਨ। ਇਸ ਮਾਮਲੇ ’ਚ ਅੱਠ ਮੁਲਜ਼ਮ ਹਾਲੇ ਗ੍ਰਿਫ਼ਤ ’ਚੋਂ ਬਾਹਰ ਹਨ।download (1).jpg