ਸੱਤਵੇਂ ਦਿਨ ਜਾਰੀ ਦਿੱਲੀ ਅੰਮਿ੍ਤਸਰ ਤੋਂ ਕਟੜਾ ਹਾਈਵੇ ਦੇ ਵਿਰੁੱਧ ਲੱਗਿਆ ਧਰਨਾ

in #batala2 years ago (edited)

25_05_2022-25btl_28_25052022_670-c-2_m.jpgਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮੀਰੀ ਪੀਰੀ ਤੇ ਜ਼ੋਨ ਦਮਦਮਾ ਸਾਹਿਬ ਦੀ ਰਹਿਨੁਮਾਈ ਹੇਠ ਅੰਮਿ੍ਤਸਰ ਦਿੱਲੀ ਤੋਂ ਕਟੜਾ ਐਕਸਪ੍ਰਰੈਸ ਵੈਅ ਦੇ ਵਿਰੁੱਧ ਲੱਗਿਆ ਧਰਨਾ ਅੱਜ ਸਤਵੇਂ ਦਿਨ ਮੀਰੀ-ਪੀਰੀ ਜ਼ੋਨ ਦੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਹੈ। ਇਸ ਮੌਕੇ ਬੋਲਦਿਆਂ ਦਮਦਮਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਫੌਜੀ ਨੇ ਕਿਹਾ ਕਿ ਧਰਨਾ ਅੱਜ ਸਤਵੇਂ ਦਿਨ ਚਲਾ ਗਿਆ ਹੈ, ਪਰ ਪ੍ਰਸ਼ਾਸਨ ਵਲੋਂ ਕੋਈ ਵੀ ਗੱਲਬਾਤ ਕਰਨ ਦਾ ਯਤਨ ਨਹੀਂ ਕੀਤਾ ਗਿਆ। ਉਨਾਂ੍ਹ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਜਿਨਾਂ੍ਹ ਚਿਰ ਤੱਕ ਰੋਡ ਦੇ ਵਿਚ ਆਈ ਜ਼ਮੀਨ ਦਾ ਬਰਾਬਰ ਰੇਟ, ਰੋਡ ਤੋਂ ਆਰ-ਪਾਰ ਜਾਣ ਲਈ ਰਸਤਾ ਬਚੀ ਹੋਈ ਜ਼ਮੀਨ ਵਾਸਤੇ ਪਾਣੀ ਦਾ ਪ੍ਰਬੰਧ ਅੰਡਰ ਗਰਾਊਂਡ ਪਾਈਪ ਲਾਈਨ ਦਾ ਪ੍ਰਬੰਧ ਜ਼ਮੀਨ ਦਾ ਰੇਟ ਤੋਂ ਚਾਰ ਗੁਣਾ ਵਾਧਾ ਮੁਆਵਜ਼ਾ ਅਤੇ 30% ਉਜਾੜਾ ਪੱਤਾ ਮਿਲੇ ਅਤੇ ਸਰਕਾਰ ਜ਼ਮੀਨਾਂ 'ਤੇ ਕਬਜ਼ਾ ਕਰਨ ਤੋਂ ਪਹਿਲਾਂ ਨਕਦ ਅਦਾਇਗੀ ਕਰੇ ਰੋਡ ਦੀ ਬਨਤਰ ਦਾ ਪੂਰਾ ਨਕਸ਼ਾ ਜਾਰੀ ਕਰੇ ਬਿਆਸ ਦਰਿਆ ਤੋਂ ਬਣਨ ਵਾਲੇ ਪੁੱਲ ਤੋਂ ਆਰ-ਪਾਰ ਜਾਣ ਲਈ ਉਥੇ ਦੇ ਲੋਕਾਂ ਨੂੰ ਖੁੱਲ ਹੋਵੇ। ਉਨਾਂ੍ਹ ਕਿਹਾ ਕਿ ਜਿਨਾਂ੍ਹ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾਂ੍ਹ ਚਿਰ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹਜ਼ੂਰ ਸਿੰਘ ਕਪੂਰਾ, ਿਝਰਮਲ ਸਿੰਘ, ਰਵਿੰਦਰ ਸਿੰਘ ਗੁਰਾਇਆ, ਕੁਲਵਿੰਦਰ ਸਿੰਘ, ਗੁਲਜ਼ਾਰ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ, ਹਰਪਾਲ ਸਿੰਘ ਰਾਮਪੁਰ, ਤਲਵਿੰਦਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਮਲਕੀਤ ਸਿੰਘ ਟਾਂਡਾ, ਪੇ੍ਮ ਸਿੰਘ, ਹਰਭਜਨ ਸਿੰਘ, ਮੱਖਣ ਸਿੰਘ, ਕੁਲਦੀਪ ਸਿੰਘ, ਚੈਚਲ ਸਿੰਘ, ਬਖਸ਼ਿੰਦਰ ਸਿੰਘ, ਮਾ. ਲਖਵਿੰਦਰ ਸਿੰਘ, ਦਲਜੀਤ ਸਿੰਘ, ਹਰਜਿੰਦਰ ਸਿੰਘ ਟਾਂਡਾ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।