ਬਜ਼ੁਰਗ ਨੂੰ ਬਚਾਉਂਦਿਆਂ ਕਾਰ ਹੋਈ ਹਾਦਸੇ ਦਾ ਸ਼ਿਕਾਰ

in #batala2 years ago

ਬਟਾਲਾ ਹਰਚੋਵਾਲ ਰੋਡ ਨਜ਼ਦੀਕ ਭੱਠੇ ਦੇ ਕੋਲ ਬਜ਼ੁਰਗ ਨੂੰ ਬਚਾਉਂਦਿਆਂ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ 'ਚ ਕਾਰ ਬੁਰੀ ਤਰਾਂ੍ਹ ਨੁਕਸਾਨੀ ਗਈ ਹੈ, ਜਦ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਲੱਖਣ ਸਿੰਘ ਵਾਸੀ ਗੇ੍ਟਰ ਕੈਲਾਸ਼ ਬਟਾਲਾ ਨੇ ਦੱਸਿਆ ਕਿ ਉਨਾਂ੍ਹ ਦੀ ਬੇਟੀ ਡਾ. ਨਿਰਾਲਮ ਜੋ ਕਿ ਸੀਐੱਚਸੀ ਭਾਮ ਵਿਖੇ ਨੌਕਰੀ ਕਰਦੀ ਹੈ ਅਤੇ ਉਹ ਆਪਣੀ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ 06ਐੱਮ 5444 ਤੇ ਸਵਾਰ ਹੋ ਕੇ ਘਰੋਂ ਡਿਊਟੀ 'ਤੇ ਜਾ ਰਹੀ ਸੀ ਕਿ ਜਦੋਂ ਉਹ ਕਾਦੀਆਂ ਕਾਹਲਵਾਂ ਮੋੜ ਤੋਂ ਅੱਗੇ ਨਜ਼ਦੀਕ ਭੱਠੇ ਦੇ ਕੋਲ ਪਹੁੰਚੀ ਤਾਂ ਇਕ ਸੂਏ ਵਾਲੀ ਸਾਈਡ ਤੋਂ ਅਚਾਨਕ ਇੱਕ ਬਜ਼ੁਰਗ ਅੱਗੇ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ਉਨਾਂ੍ਹ ਦੀ ਬੇਟੀ ਨੇ ਬੜੀ ਮੁਸ਼ਕਲ ਨਾਲ ਆਪਣੀ ਕਾਰ ਨੂੰ ਕਾਬੂ ਵਿੱਚ ਕੀਤਾ, ਪਰ ਫਿਰ ਵੀ ਉਸਦੀ ਦੀ ਕਾਰ ਸੜਕ ਕਿਨਾਰੇ ਲੱਗੇ ਲੋਹੇ ਦੇ ਰਿਫਲੈਕਟਰਾਂ ਦੇ ਉਪਰੋਂ ਹੁੰਦੀ ਹੋਈ ਦਰੱਖਤ ਨਾਲ ਟਕਰਾ ਕੇ ਨਜ਼ਦੀਕ ਖੇਤਾਂ ਵਿੱਚ ਚਲੀ ਗਈ। ਉਹਨਾਂ ਦੱਸਿਆ ਕਿ ਇਸ ਹਾਦਸੇ 'ਚ ਜਿੱਥੇ ਬਜ਼ੁਰਗ ਦਾ ਬਚਾਅ ਹੋ ਗਿਆ ਹੈ। ਉਥੇ ਉਨਾਂ੍ਹ ਦੀ ਬੇਟੀ ਵੀ ਬਚ ਗਈ ਹੈ ਅਤੇ ਉਸ ਨੂੰ ਕੋਈ ਸੱਟ ਫੇਟ ਨਹੀਂ ਲੱਗੀ ਹੈ।27_05_2022-27btl_20_27052022_670-c-1_m.jpg