ਸੁਖਦੇਵ ਸ਼ਰਮਾ ਰੋਟਰੀ ਕੱਲਬ ਫਿਰੋਜ਼ਪੁਰ ਕੈਂਟ ਦੇ ਸਰਬਸਮੰਤੀ ਨਾਲ ਪ੍ਰਧਾਨ ਚੁਣੇ ਗਏ, ਦੀਪਕ ਨਰੂਲਾ ਬਣੇ ਸਕੱਤਰ

in #punjab2 years ago

ਸੁਖਦੇਵ ਸ਼ਰਮਾ ਰੋਟਰੀ ਕੱਲਬ ਫਿਰੋਜ਼ਪੁਰ ਕੈਂਟ ਦੇ ਸਰਬਸਮੰਤੀ ਨਾਲ ਪ੍ਰਧਾਨ ਚੁਣੇ ਗਏ, ਦੀਪਕ ਨਰੂਲਾ ਬਣੇ ਸਕੱਤਰ

IMG-20220628-WA0104.jpg

ਫਿਰੋਜ਼ਪੁਰ

ਸੁਖਦੇਵ ਸਰਮਾ ਨੂੰ ਮੋਢੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਖਦੇਵ ਸ਼ਰਮਾ ਦੀ ਪ੍ਰਧਾਨ ਦੇ ਅਹੁਦੇ ਲਈ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਮੌਕੇ ਡਿਸਟਿਕ ਗਵਰਨਰ 3090 ਗੁਲਬਹਾਰ ਸਿੰਘ ਰਟੌਲ ਨੇ ਵਿਸ਼ੇਸ਼ ਤੌਰ ’ਤੇ ਸ਼ੁਭ ਕਾਮਨਾਵਾਂ ਭੇਜੀਆਂ। ਦੀਪਕ ਨਰੂਲਾ ਨੂੰ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਸਕੱਤਰ ਬਣਾਇਆ ਗਿਆ। ਨਵ ਨਿਯੁਕਤ ਪ੍ਰਧਾਨ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਇਹ ਚੋਣ ਰੋਟਰੀ ਸਾਲ 2022-23 ਲਈ ਕੀਤੀ ਗਈ ਹੈ, ਜੋ ਕਿ ਇੱਕ ਜੁਲਾਈ 2022 ਤੋਂ ਸ਼ੁਰੂ ਹੋਵੇਗਾ। ਸੁਖਦੇਵ ਸ਼ਰਮਾ ਸੈਸ਼ਨ ਕੋਰਟ ਵਿੱਚ ਬਤੌਰ ਰੀਡਰ ਹੋਣ ਦੇ ਨਾਲ-ਨਾਲ ਸਮਾਜ ਸੇਵਕ ਵੀ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ। ਸੁਖਦੇਵ ਸ਼ਰਮਾ ਇਲਾਕੇ ਦੀਆਂ ਬਹੁਤੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਸੁਖਦੇਵ ਸਰਮਾ ਮਯੰਕ ਫਾਉਂਡੇਸਨ, ਐਗਰੀਡ ਫਾਉਂਡੇਸਨ, ਸਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ, ਸੀਯਰਾਮ ਡਰਾਮੇਟਿਕ ਕਲੱਬ ਅਤੇ ਬ੍ਰਾਹਮਣ ਸਭਾ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਕੰਮ ਦੇ ਮੱਦੇਨਜਰ, ਉਨ੍ਹਾਂ ਨੂੰ 2022-23 ਲਈ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਪ੍ਰਧਾਨ ਬਣਾਇਆ ਗਿਆ ਹੈ। ਪ੍ਰਧਾਨ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਉਸਦਾ ਟੀਚਾ 52 ਹਫਤਿਆਂ ਵਿੱਚ 52 ਸਮਾਜ ਸੇਵੀ ਪ੍ਰਾਜੈਕਟ ਕਰਨਾ ਹੈ। ਖਾਸਕਰ ਗਰੀਬ ਲੜਕੀਆਂ ਦਾ ਵਿਆਹ, ਲੋੜਵੰਦ ਵਿਦਿਆਰਥੀਆਂ ਲਈ 1 ਲੱਖ ਰੁਪਏ ਦਾ ਮੁਫਤ ਬੀਮਾ, ਮੈਡੀਕਲ ਕੈਂਪਾਂ ਦਾ ਆਯੋਜਨ, ਖੂਨਦਾਨ ਕੈਂਪ, ਬਰਸਾਤ ਦੇ ਮੌਸਮ ਵਿੱਚ ਰੁੱਖ ਲਗਾਉਣ ਦੇ ਪ੍ਰਾਜੈਕਟ ਵਿਸੇਸ ਤੌਰ ’ਤੇ ਰੱਖੇ ਗਏ ਹਨ। ਸਾਬਕਾ ਡਿਸਟਿਕ ਗਵਰਨਰ ਵਿਜੇ ਅਰੋੜਾ, ਰੋਟੇਰੀਅਨ ਅਸ਼ੋਕ ਬਹਿਲ, ਸਾਬਕਾ ਪ੍ਰਧਾਨ ਕਮਲ ਸ਼ਰਮਾ, ਬਲਦੇਵ ਸਲੂਜਾ, ਡਾ. ਕੋਹਲੀ, ਅਨਿਲ ਚੋਪੜਾ, ਰੋਟੇਰੀਅਨ ਦਸਮੇਸ ਸੇਠੀ, ਰੋਟੇਰੀਅਨ ਕੇਐੱਸ ਸੰਧੂ, ਰੋਟੇਰੀਅਨ ਰਾਹੁਲ ਕੱਕੜ, ਰੋਟੇਰੀਅਨ ਹਰਵਿੰਦਰ ਘਈ, ਰੋਟੇਰੀਅਨ ਸੁਬੋਧ ਮੈਣੀ, ਬੋਹੜ ਸਿੰਘ, ਸੰਜੀਵ ਅਰੋੜਾ, ਗੁਲਸਨ ਸਚਦੇਵਾ, ਰੋਟੇਰੀਅਨ ਕਪਿਲ ਟੰਡਨ, ਰੋਟੇਰੀਅਨ ਅਸਵਨੀ ਗਰੋਵਰ, ਵਿਪੁਲ ਨਾਰੰਗ, ਸ਼ਿਵਮ ਬਜਾਜ, ਰਾਜੇਸ ਮਲਿਕ , ਅਮਰਿੰਦਰ ਸਿੰਘ ਦਮਨ ਆਦਿ ਮੌਜ਼ੂਦ ਸਨ।