ਚੱਕਗੁਜਰਾਂ 'ਚ ਬਲੀ ਬਾਬਾ ਸਿੱਧ ਚਾਨੋ ਦਾ ਸਾਲਾਨਾ ਭੰਡਾਰਾ ਕਰਵਾਇਆ

in #punjab2 years ago

ਮਹੇਸ਼ਵਰ ਕੁਮਾਰ ਛਾਬੜਾ, ਨਸਰਾਲਾ : ਪਿੰਡ ਚੱਕਗੁੱਜਰਾਂ ਵਿਖੇ ਬਾਬਾ ਸਿੱਧ ਚਾਨੋ ਦੇ ਦਰਬਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਭੰਡਾਰਾ ਕਰਵਾਇਆ ਗਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਬਾਬਾ ਸਿੱਧ ਚਾਨੋ ਦੇ ਦਰਬਾਰ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਬੀਬੀਆਂ ਵੱਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ। ਦੁਪਹਿਰ ਵੇਲੇ ਸੰਗਤ ਲਈ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਾਲਕ ਰਾਮ, ਕਮੇਟੀ ਦੇ ਪ੍ਰਧਾਨ ਸੁੱਚਾ ਰਾਮ, ਲੰਬੜਦਾਰ ਰੇਸ਼ਮ ਲਾਲ, ਰੂਪ ਲਾਲ, ਜੋਗਿੰਦਰ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ, ਸੁੱਖਾ ਬੈਂਸ, ਅਜੇ ਕੁਮਾਰ, ਲਵਪ੍ਰਰੀਤ, ਜਸਪਾਲ ਸਿੰਘ, ਲਲਿਤ ਕੁਮਾਰ ਆਦਿ ਹਾਜ਼ਰ ਸਨ।