ਅਜਨਾਲਾ ਤੋਂ 5 ਕੌਂਸਲਰਾਂ ਸਮੇਤ ਕਈ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ''ਆਪ'' ''ਚ ਹੋਏ ਸ਼ਾਮਲ
ਸਥਾਨਕ ਸ਼ਹਿਰ ਅਜਨਾਲਾ 'ਚ ਅਕਾਲੀ ਦਲ ਤੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ 5 ਮੌਜੂਦਾ ਕੌਂਸਲਰਾਂ ਸਮੇਤ ਦਰਜਨਾਂ ਪਰਿਵਾਰਾਂ ਨੇ ਕੌਂਸਲਰ ਜਸਪਾਲ ਸਿੰਘ ਢਿੱਲੋਂ ਦੇ ਘਰ ਵਿਖੇ ਅਜਨਾਲਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਸ਼ਾਮਲ ਹੋਣ ਵਾਲੇ ਕੌਂਸਲਰ ਜਸਪਾਲ ਸਿੰਘ ਢਿੱਲੋਂ, ਨੰਦ ਲਾਲ ਬਾਇਓ, ਰਾਜਬੀਰ ਕੌਰ ਚਾਹਲ, ਬਲਜਿੰਦਰ ਕੌਰ ਗਿੱਲ, ਮਾਤਾ ਗਿਆਨ ਕੌਰ ਤੋਂ ਇਲਾਵਾ ਯੂਥ ਆਗੂ ਬੰਟੀ ਸ਼ਾਹ ਅਜਨਾਲਾ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ ਫੌਜੀ, ਬਲਵਿੰਦਰ ਕੌਰ, ਦਿਲਜੀਤ ਕੌਰ, ਲਤਾ, ਸੁਖਵਿੰਦਰ ਕੌਰ ਅਤੇ ਪਰਮਜੀਤ ਕੌਰ ਸਮੇਤ ਦਰਜਨਾਂ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਾਰਟੀ 'ਚ ਸ਼ਾਮਲ ਕੀਤਾ।