ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

in #delhi2 years ago

ਭਾਰਤੀ ਹਵਾਈ ਖੇਤਰ ਤੋਂ ਲੰਘ ਰਹੇ ਇੱਕ ਈਰਾਨੀ ਯਾਤਰੀ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ’ਤੇ ਭਾਰਤੀ ਹਵਾਈ ਸੈਨਾ ਅਲਰਟ ਹੋ ਗਈ। ਈਰਾਨੀ ਯਾਤਰੀ ਉਡਾਣ ਤਹਿਹਾਨ ਤੋਂ ਚੀਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਅਮਲੇ ਵੱਲੋਂ ਦਿੱਲੀ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਮੰਗੀ ਗਈ ਸੀ ਪਰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਭਾਰਤੀ ਹਵਾਈ ਸੈਨਾ ਨੇ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਉਡਾਣ ਦੇ ਪਿੱਛੇ ਦੋ ਲੜਾਕੂ ਜਹਾਜ਼ ਲਗਾਏ। ਬਾਅਦ ਵਿੱਚ ਜਹਾਜ਼ ਵਿੱਚ ਕੋਈ ਬੰਬ ਨਾ ਮਿਲਣ ’ਤੇ ਇਸ ਨੂੰ ਚੀਨ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ। ਏਐਨਆਈ ਦੇ ਇੱਕ ਟਵੀਟ ਮੁਤਾਬਕ, ‘‘ਜਹਾਜ਼ ਈਰਾਨ ਦੇ ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਜਾ ਰਿਹਾ ਸੀ। ਬੰਬ ਹੋਣ ਦੀ ਸੂਚਨਾ ਮਗਰੋਂ ਮਹਾਨ ਏਅਰ ਨੇ ਦਿੱਲੀ ਵਿੱਚ ਲੈਂਡਿੰਗ ਲਈ ਦਿੱਲੀ ਏਅਰਪੋਰਟ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ।ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸਪਾਕਿਸਤਾਨ ਵਿੱਚ ਇੱਕ ਫ਼ਿਲਮ ਦੀ ਟੀਮ ਵੱਲੋਂ ਜੋੜੇ ਪਹਿਨ ਕੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਸ਼ੂਟਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਮਗਰੋਂ ਸਿੱਖ ਭਾਈਚਾਰੇ ਵਿੱਚ ਰੋਸ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਕੁਝ ਵਿਅਕਤੀਆਂ ਦਾ ਗਰੁੱਪ ਮੂਵੀ ਕੈਮਰਿਆਂ ਅਤੇ ਸਹਾਇਕ ਸਟਾਫ ਸਣੇ ਲਹਿੰਦੇ ਪੰਜਾਬ ਦੇ ਅਟਕ ਜ਼ਿਲ੍ਹੇ ਵਿੱਚ ਹਸਨ ਅਬਦਾਲ ਸਥਿਤ ਗੁਰਦੁਆਰੇ ਵਿੱਚ ਟਹਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਗੁਰਦੁਆਰਾ ਕੰਪਲੈਕਸ ’ਚ ਮੌਕੇ ’ਤੇ ਹਾਜ਼ਰ ਸ਼ਰਧਾਲੂਆਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਫ਼ਿਲਮ ਟੀਮ ਨੂੰ ਉਥੋਂ ਜਾਣ ਅਤੇ ਫੁਟੇਜ ਡਿਲੀਟ ਕਰਨ ਲਈ ਆਖਿਆ। ਘਟਨਾ ਦੇ ਵੀਡੀਓ ਬਣਾਉਣ ਵਾਲੇ ਵਿਅਕਤੀ ਮੁਤਾਬਕ ਫ਼ਿਲਮ ਟੀਮ ਸਿਰਫ ਉਥੇ ਸ਼ੂਟਿੰਗ ਕਰਨ ਆਈ ਸੀ। ਦੂਜੇ ਪਾਸੇ ਫ਼ਿਲਮ ਅਮਲਾ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ, ‘‘ਅਸੀਂ ਤਾਂ ਤੁਹਾਡੇ ਮਹਿਮਾਨ ਹਾਂ ਅਤੇ ਤੁਸੀਂ ਸਾਡੇ ਨਾਲ ਅਜਿਹਾ ਸਲੂਕ ਕਰ ਰਹੇ ਹੋ।’’ ਅਮਲੇ ਦੇ ਇੱਕ ਮੈਂਬਰ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ਨੇ ਸ਼ੂਟਿੰਗ ਰੋਕ ਦਿੱਤੀ।