ਡਾਰਕ ਚਾਕਲੇਟ ਖਾਣ ਨਾਲ ਹੁੰਦੇ ਹਨ ਇਹ ਵੱਡੇ ਫ਼ਾਇਦੇ

in #punjab2 years ago

ਕੋਈ ਸਮਾਂ ਹੁੰਦਾ ਸੀ ਜਦੋਂ ਚਾਕਲੇਟ ਦੀਆਂ ਕੁਝ ਕਿਸਮਾਂ ਹੀ ਹੁੰਦੀਆਂ ਸਨ। ਪਰ ਅੱਜ ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਚਾਕਲੇਟ ਮੌਜੂਦ ਹਨ। ਜਿਵੇਂ ਕਿ ਡਾਰਕ ਚਾਕਲੇਟ, ਬੇਕਿੰਗ ਚਾਕਲੇਟ, ਬਿਟਰਸਵੀਟ ਚਾਕਲੇਟ, ਵ੍ਹਾਈਟ ਚਾਕਲੇਟ, ਮਿਲਕ ਚਾਕਲੇਟ ਆਦਿ।
ਡਾਰਕ ਚਾਕਲੇਟ ਇਕ ਖਾਸ ਚਾਕਲੇਟ ਹੈ ਅਤੇ ਇਹ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਲੋਕ ਚਾਕਲੇਟ ਜ਼ਿਆਦਾ ਖਾਂਦੇ ਹਨ ਪਰ ਕੁਝ ਵੀ ਖਾਣ ਤੋਂ ਪਹਿਲਾਂ ਇਸ ਦੇ ਨੁਕਸਾਨ ਅਤੇ ਫਾਇਦੇ ਜ਼ਰੂਰ ਪਤਾ ਹੋਣੇ ਚਾਹੀਦੇ ਹਨ। (ਚਾਕਲੇਟ ਖਾਣ ਦੇ ਨੁਕਸਾਨ)
ਭਾਰ ਵਧਾਏ: ਚਾਕਲੇਟ ਦਾ ਜ਼ਿਆਦਾ ਸੇਵਨ ਕਰਨ ਨਾਲ ਭਾਰ ਵਧ ਸਕਦਾ ਹੈ ਇਸ ਲਈ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਨਹੀਂ ਕਰਨਾ ਚਾਹੀਦਾ।
ਇਨਸੌਮਨੀਆ ਅਤੇ ਸਿਰ ਦਰਦ: ਚਾਕਲੇਟ 'ਚ ਐਂਟੀਆਕਸੀਡੈਂਟ, ਵਿਟਾਮਿਨ, ਕੈਫੀਨ, ਮਿਨਰਲਸ ਅਤੇ ਫੈਟੀ ਐਸਿਡ ਮੌਜੂਦ ਹੁੰਦੇ ਹਨ ਇਸ ਲਈ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਨਸੌਮਨੀਆ ਅਤੇ ਸਿਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਇਰੀਟੇਬਲ ਬਾਵੇਲ ਸਿੰਡਰੋਮ: ਚਾਕਲੇਟ ਵਿੱਚ ਕੈਫੀਨ ਹੁੰਦੀ ਹੈ ਅਤੇ ਕੈਫੀਨ ਦੇ ਜ਼ਿਆਦਾ ਸੇਵਨ ਨਾਲ ਡਾਇਰੀਆ ਅਤੇ ਇਰੀਟੇਬਲ ਬਾਵੇਲ ਸਿੰਡਰੋਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
q13241.webp
ਬਲੱਡ ਪ੍ਰੈਸ਼ਰ ਹਾਈ: ਚਾਕਲੇਟ 'ਚ ਪਾਇਆ ਜਾਣ ਵਾਲਾ ਕੈਫੀਨ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਦੇ ਸਕਦਾ ਹੈ। ਡਾਰਕ ਚਾਕਲੇਟ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡਾ ਸਿਰ ਚੱਕਰਾ ਸਕਦਾ ਹੈ ਅਤੇ ਦਿਲ ਦੀ ਧੜਕਨ ਤੇਜ਼ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਡਾਰਕ ਚਾਕਲੇਟ ਦਾ ਸੇਵਨ ਘੱਟ ਕਰੋ। (ਚਾਕਲੇਟ ਖਾਣ ਦੇ ਫਾਇਦੇ)
ਸਕਿਨ ਜਵਾਨ: ਚਾਕਲੇਟ 'ਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅੱਜ-ਕੱਲ੍ਹ ਚਾਕਲੇਟ ਫਲੇਵਰ ਵਾਲੇ ਕਈ ਤਰ੍ਹਾਂ ਦੇ ਫੇਸ਼ੀਅਲ ਪੈਕ ਵੀ ਆ ਰਹੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਸਕਿਨ ਨੂੰ ਨਿਖ਼ਰੀ ਅਤੇ ਖੂਬਸੂਰਤ ਬਣਾ ਸਕਦੇ ਹੋ। ਚਾਕਲੇਟ ਖਾਣ ਨਾਲ ਸਕਿਨ 'ਤੇ ਉਮਰ ਦਾ ਅਸਰ ਘੱਟ ਨਜ਼ਰ ਆਉਂਦਾ ਹੈ।

ਸਿਹਤਮੰਦ ਦਿਮਾਗ: ਰੋਜ਼ਾਨਾ ਚਾਕਲੇਟ ਖਾਣ ਜਾਂ ਚਾਕਲੇਟ ਡ੍ਰਿੰਕ ਦਾ ਸੇਵਨ ਕਰਨ ਨਾਲ ਦਿਮਾਗ ਸਿਹਤਮੰਦ ਰਹਿੰਦਾ ਹੈ। ਸੋਚਣ ਦੀ ਸ਼ਕਤੀ ਵੀ ਤੇਜ਼ ਹੁੰਦੀ ਹੈ। ਚਾਕਲੇਟ ਨਾਲ ਬਲੱਡ ਸਰਕੂਲੇਸ਼ਨ ਵੀ ਠੀਕ ਰਹਿੰਦਾ ਹੈ।

ਤਣਾਅ: ਡਾਰਕ ਚਾਕਲੇਟ ਖਾਣ ਨਾਲ ਤੁਹਾਡਾ ਤਣਾਅ ਘੱਟ ਹੋਵੇਗਾ ਕਿਉਂਕਿ ਇਹ ਤਣਾਅ ਦੇ ਹਾਰਮੋਨਸ ਨੂੰ ਕੰਟਰੋਲ 'ਚ ਰੱਖਦਾ ਹੈ। ਜੇਕਰ ਤੁਸੀਂ ਪ੍ਰੈਗਨੈਂਸੀ ਦੌਰਾਨ ਚਾਕਲੇਟ ਖਾਂਦੇ ਹੋ ਤਾਂ ਤੁਹਾਨੂੰ ਤਣਾਅ ਨਹੀਂ ਹੋਵੇਗਾ ਅਤੇ ਪ੍ਰੈਗਨੈਂਸੀ ਦੌਰਾਨ ਚਾਕਲੇਟ ਖਾਣ ਨਾਲ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ।
ਮੂਡ ਵਧੀਆ ਕਰੋ : ਡਾਰਕ ਚਾਕਲੇਟ 'ਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਮੂਡ ਨੂੰ ਠੀਕ ਰੱਖਦਾ ਹੈ। ਜਦੋਂ ਮੂਡ ਵਧੀਆ ਹੁੰਦਾ ਹੈ ਤਾਂ ਦਿਮਾਗ 'ਚ ਕੁਝ ਕੈਮੀਕਲ ਉਤੇਜਿਤ ਹੁੰ ਦੇ ਹਨ, ਜਿਸ ਕਾਰਨ ਐਂਡੋਰਫਿਨ ਹਾਰਮੋਨ ਨਿਕਲਦੇ ਹਨ ਅਤੇ ਐਂਡੋਰਫਿਨ ਦੇ ਰਿਲੀਜ਼ ਹੋਣ ਨਾਲ ਖੁਸ਼ੀ ਮਹਿਸੂਸ ਹੁੰਦੀ ਹੈ।