ਦੀਪਿਕਾ ਪਾਦੂਕੋਣ ਦੀ ਵਿਗੜੀ ਸਿਹਤ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ''ਚ ਦਾਖ਼ਲ

in #delhi2 years ago

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਬੀਤੇ ਸੋਮਵਾਰ ਰਾਤ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਖ਼ਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਹੁਣ ਪੂਰੀ ਤਰ੍ਹਾਂ ਠੀਕ ਮਹਿਸੂਸ ਕਰ ਰਹੀ ਹੈ। ਇਹ ਦੂਜੀ ਵਾਰ ਹੈ ਜਦੋਂ ਦੀਪਿਕਾ ਦੀ ਸਿਹਤ ਵਿਗੜ ਗਈ ਹੈ।2022_9image_10_28_216766549deepika.jpgਦੱਸ ਦਈਏ ਕਿ ਦੀਪਿਕਾ ਪਾਦੂਕੋਣ ਨੇ ਹਸਪਤਾਲ ਵਿਚ ਆਪਣੇ ਲਗਭਗ ਸਾਰੇ ਟੈਸਟ ਕਰਵਾਏ, ਜਿਸ ਵਿਚ ਉਸ ਨੂੰ ਅੱਧਾ ਦਿਨ ਲੱਗਿਆ। ਦੀਪਿਕਾ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਸ਼ਹਿਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪਿੰਕਵਿਲਾ ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਦਾਕਾਰਾ ਦੀ ਟੀਮ ਨੇ ਹਾਲੇ ਤੱਕ ਇਸ ਖ਼ਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਪਰ ਦੀਪਿਕਾ ਹੁਣ ਠੀਕ ਹੈ।