ਦੇਸ਼ ਭਰ 'ਚ PFI ਨੇਤਾਵਾਂ ਖਿਲਾਫ ਵੱਡੀ ਕਾਰਵਾਈ

in #india2 years ago

ਚੰਡੀਗੜ੍ਹ : 13 ਰਾਜਾਂ ਦੇ ਘੱਟੋ-ਘੱਟ 100 ਸਥਾਨਾਂ 'ਤੇ ਪੀਐਫਆਈ ਦੇ ਖਿਲਾਫ ਅੱਧੀ ਰਾਤ ਨੂੰ ਛਾਪੇਮਾਰੀ ਕਰਨ ਤੋਂ ਬਾਅਦ ਵੀਰਵਾਰ ਨੂੰ ਤੜਕੇ ਪਾਪੂਲਰ ਫਰੰਟ ਆਫ ਇੰਡੀਆ (PFI ) ਦੇ ਸਾਰੇ ਪ੍ਰਮੁੱਖ ਨੇਤਾਵਾਂ ਸਮੇਤ ਲਗਭਗ 105 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੂਤਰਾਂ ਨੇ ਨਿਊਜ਼ 18 ਨੂੰ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਰਾਜ ਪੁਲਿਸ ਨੇ ਤਾਲਮੇਲ ਨਾਲ ਇਹ ਕਾਰਵਾਈ ਕੀਤੀ।

13 ਰਾਜਾਂ ਵਿੱਚ ਛਾਪੇਮਾਰੀ ਕੀਤੀ
111.jpg
ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਐਨਆਈਏ ਅਤੇ ਈਡੀ ਦੀ ਟੀਮ ਨੇ ਰਾਜ ਪੁਲਿਸ ਦੇ ਨਾਲ ਮਿਲ ਕੇ 13 ਰਾਜਾਂ ਵਿੱਚ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਪੀਐਫਆਈ ਦੇ 100 ਤੋਂ ਵੱਧ ਕਾਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਐਨਆਈਏ ਨੇ ਤਾਮਿਲਨਾਡੂ ਵਿੱਚ ਕੋਇੰਬਟੂਰ, ਕੁੱਡਲੋਰ, ਰਾਮਨਾਦ, ਡਿੰਡੁਗਲ, ਥੇਨੀ ਅਤੇ ਥੇਨਕਸੀ ਸਮੇਤ ਕਈ ਥਾਵਾਂ 'ਤੇ ਪੀਐਫਆਈ ਦੇ ਅਹੁਦੇਦਾਰਾਂ ਦੇ ਘਰਾਂ ਦੀ ਤਲਾਸ਼ੀ ਲਈ। ਪੁਰਸਾਵੱਕਮ ਵਿੱਚ ਚੇਨਈ ਪੀਐਫਆਈ ਦੇ ਰਾਜ ਦੇ ਮੁੱਖ ਦਫ਼ਤਰ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ।