ਕੇਦਾਰਨਾਥ ਧਾਮ ਨੇੜੇ ਖਿਸਕਿਆ ਬਰਫ਼ ਦਾ ਪਹਾੜ

in #delhi2 years ago

ਉੱਤਰਾਖੰਡ ਦੇ ਹਿਮਾਲਿਆ ਖੇਤਰ ’ਚ ਸਥਿਤ ਕੇਦਾਰਨਾਥ ਧਾਮ ਨੇੜੇ ਸ਼ਨੀਵਾਰ ਨੂੰ ਬਰਫ਼ ਦਾ ਪਹਾੜ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਗ਼ਨੀਮਤ ਇਹ ਰਹੀ ਕਿ ਪਹਾੜ ਖਿਸਕਣ ਨਾਲ ਕੇਦਾਰਨਾਥ ਮੰਦਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਓਧਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਰਜਵਾਰ ਨੇ ਦੱਸਿਆ ਕਿ ਸਵੇਰੇ ਲੱਗਭਗ ਸਾਢੇ 5 ਵਜੇ ਤੋਂ 6 ਵਜ ਕੇ 10 ਮਿੰਟ ਦਰਮਿਆਨ ਬਰਫ਼ ਦਾ ਪਹਾੜ ਖਿਸਕਿਆ। ਬਰਫ਼ ਦਾ ਪਹਾੜ ਖਿਸਕਣ ਨਾਲ ਕੇਦਾਰਘਾਟੀ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮੰਦਰ ਕੰਪਲੈਕਸ ਤੋਂ ਬਰਫ਼ ਖਿਸਕਣ ਦੀ ਘਟਨਾ ਖੇਤਰ ਦੀ ਦੂਰੀ ਲੱਗਭਗ 6 ਤੋਂ 7 ਕਿਲੋਮੀਟਰ ਹੈ।