ਸੁਸ਼ਾਂਤ ਸਿੰਘ ਡਰੱਗ ਮਾਮਲੇ 'ਚ ਮੋਸਟ ਵਾਂਟੇਡ ਡਰੱਗ ਸਪਲਾਇਰ ਕੇ.ਆਰ. ਲੰਦਨ 'ਚ ਨਜ਼ਰਬੰਦ

in #drugs2 years ago

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ 'ਚ ਨਾਮਜ਼ਦ ਮੋਸਟ ਵਾਂਟੇਡ ਡਰੱਗ ਸਪਲਾਇਰ ਦੇ ਨਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਮੁੰਬਈ ਪੁਲਿਸ ਨੂੰ ਭਾਰਤ ਦੇ ਮੋਸਟ ਵਾਂਟੇਡ ਡਰੱਗ ਸਪਲਾਇਰ ਕੈਲਾਸ਼ ਰਾਜਪੂਤ ਦੇ ਟਿਕਾਣੇ ਬਾਰੇ ਪਤਾ ਲੱਗ ਗਿਆ ਹੈ ਅਤੇ ਹੁਣ ਉਸ ਨੂੰ ਭਾਰਤ ਲਿਆਉਣ ਦੀ ਕਵਾਇਦ ਵੀ ਸ਼ੁਰੂ ਹੋ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਮੁੱਖ ਸਰਗਨਾ ਬਾਰੇ ਜਿਹੜੀ ਜਾਣਕਾਰੀ ਮੁੰਬਈ ਪੁਲਿਸ ਨੂੰ ਮਿਲੀ ਹੈ, ਉਸ ਅਨੁਸਾਰ ਇਹ ਕੈਲਾਸ਼ ਰਾਜਪੂਤ ਅਜੇ ਯੂਕੇ ਵਿੱਚ ਹੈ।sushant-singh-rajput-11596099995.webp

ਪੁਲਿਸ ਸੂਤਰਾਂ ਨੇ ਦੱਸਿਆ ਕਿ ਕੈਲਾਸ਼ ਰਾਜਪੂਤ ਉਰਫ ਕੇਆਰ ਦੀ ਸੂਚਨਾ ਯੂਕੇ ਦੀਆਂ ਏਜੰਸੀਆਂ ਨਾਲ ਸਾਂਝੀ ਕੀਤੀ ਗਈ ਹੈ ਅਤੇ ਭਾਰਤੀ ਏਜੰਸੀ ਉਸ ਨੂੰ ਭਾਰਤ ਲਿਆਉਣ ਲਈ ਲੰਦਨ ਪੁਲਿਸ ਦੇ ਸੰਪਰਕ ਵਿੱਚ ਹੈ। ਸੂਤਰਾਂ ਮੁਤਾਬਕ ਮੋਸਟ ਵਾਂਟੇਡ ਕੈਲਾਸ਼ ਰਾਜਪੂਤ ਦਾ ਪਾਸਪੋਰਟ ਬ੍ਰਿਟੇਨ ਦੀਆਂ ਏਜੰਸੀਆਂ ਨੇ ਜ਼ਬਤ ਕਰ ਲਿਆ ਹੈ ਅਤੇ ਉਸ ਨੂੰ ਘਰ 'ਚ ਨਜ਼ਰਬੰਦ ਵੀ ਕਰ ਦਿੱਤਾ ਗਿਆ ਹੈ। ਉਸ ਨੂੰ ਭਾਰਤ ਹਵਾਲੇ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਕੈਲਾਸ਼ ਰਾਜਪੂਤ ਨੂੰ ਡੀ-ਕੰਪਨੀ ਵਿੱਚ ਅਨੀਸ ਇਬਰਾਹਿਮ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ, ਜੋ ਡੀ-ਕੰਪਨੀ ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਸੰਚਾਲਨ ਇੰਚਾਰਜ ਹੈ। ਕੈਲਾਸ਼ ਰਾਜਪੂਤ ਉਹੀ ਹੈ, ਜਿਸ ਦਾ ਨਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਡਰੱਗਸ ਸਪਲਾਈ ਸਿੰਡੀਕੇਟ 'ਚ ਵੀ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੈਲਾਸ਼ ਰਾਜਪੂਤ ਉਰਫ ਕੇਆਰ ਨੂੰ ਭਾਰਤ ਲਿਆਉਣ ਲਈ ਹਵਾਲਗੀ ਦੀ ਕਾਰਵਾਈ ਸ਼ੁਰੂ ਕਰਨ ਲਈ ਸੀਬੀਆਈ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਕਰੇਗੀ।