ਲੁਟੇਰਿਆਂ ਨੇ ਐਨ ਆਰ ਆਈ ਔਰਤ ਦਾ ਕੀਤਾ ਕਤਲ

in #punjab2 years ago

ਬਰਨਾਲਾ ਦੇ ਹਲਕਾ ਸਹਿਣਾ 'ਚ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਜਾਣਕਾਰੀ ਮੁਤਾਬਕ ਕਰੀਬ ਅੱਧੀ ਦਰਜਨ ਅਣਪਛਾਤੇ ਚੋਰ ਸਵੇਰੇ ਪੰਜ ਵਜੇ ਦੇ ਕਰੀਬ ਸਹਿਣਾ ਦੀ ਤੂਤੜਾ ਪੱਤੀ ਦੇ ਐੱਨ. ਆਰ. ਆਈ. ਪਰਿਵਾਰ ਦੇ ਘਰ ਵਿੱਚ ਦਾਖ਼ਲ ਹੋ ਗਏ।ਜਿਨ੍ਹਾਂ ਨੇ ਘਰ ਦੇ ਮਾਲਕ ਮਾਸਟਰ ਲਛਮਣ ਸਿੰਘ ਨੂੰ ਬੰਧਕ ਬਣਾ ਕੇ ਲੁੱਟਖੋਹ ਕਰਨੀ ਸ਼ੁਰੂ ਕਰ ਦਿੱਤੇ ਪਰ ਜਦੋਂ ਮਾਸਟਰ ਲਛਮਣ ਸਿੰਘ ਦੀ ਪਤਨੀ ਅਮਰਜੀਤ ਕੌਰ (90) ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਚੋਰਾਂ ਨੇ ਬੇਰਹਿਮੀ ਨਾਲ ਉਸਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ।