ਸਾਬਕਾ ਕਾਂਗਰਸੀ ਮੰਤਰੀ ਸਿੰਗਲਾ ਵਿਰੁੱਧ 2 ਮਾਮਲਿਆਂ 'ਚ ਚਲਾਨ ਪੇਸ਼

in #punjab2 years ago

ਕਾਂਗਰਸ ਦੇ ਸਾਬਕਾ ਮੰਤਰੀਆਂ 'ਤੇ ਕਾਲੇ ਬੱਦਲ ਛਾਏ ਹੋਏ ਹਨ, ਜਿਸ ਤਹਿਤ ਹੁਣ ਸੰਗਰੂਰ ਪੁਲਿਸ ਨੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵਿਰੁੱਧ 2 ਮਾਮਲਿਆਂ ਵਿੱਚ ਚਲਾਨ ਪੇਸ਼ ਕੀਤਾ ਹੈ ਅਤੇ ਸੀਜੇਐਮ ਕੋਰਟ ਸੰਗਰੂਰ ਨੇ 17 ਅਕਤੂਬਰ 2022 ਨੂੰ ਪੇਸ਼ੀ ਲਈ ਸੰਮਨ ਜਾਰੀ ਕੀਤਾ ਹੈ। ਇਹ ਚਲਾਨ ਪੁਲਿਸ ਵੱਲੋਂ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਪੇਸ਼ ਕੀਤੇ ਗਏ ਹਨ।

ਪਹਿਲਾ ਮਾਮਲਾ ਇਸ ਸਾਲ 12 ਫਰਵਰੀ ਨੂੰ ਆਈਪੀਸੀ ਦੀ ਧਾਰਾ 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51 ਤਹਿਤ ਸੰਗਰੂਰ ਦੇ ਥਾਣੇ ਵਿੱਚ (ਸੰਗਰੂਰ ਦੇ ਤਤਕਾਲੀਨ ਰਿਟਰਨਿੰਗ ਅਫਸਰ ਕਮ ਐਸਡੀਐਮ ਦੇ ਪੱਤਰ ਉਪਰੰਤ) ਦਰਜ ਕੀਤਾ ਗਿਆ ਸੀ।

VS.jpg

ਇਸਤੋਂ ਇਲਾਵਾ ਦੂਜੀ ਐਫਆਈਆਰ ਅਗਲੇ ਦਿਨ ਰਿਟਰਨਿੰਗ ਅਫਸਰ ਤੋਂ ਇਕ ਹੋਰ ਪੱਤਰ ਮਿਲਣ ਤੋਂ ਬਾਅਦ ਉਸੇ ਥਾਣੇ ਵਿਚ ਆਈਪੀਸੀ ਦੀਆਂ ਧਾਰਾਵਾਂ ਅਤੇ ਆਫ਼ਤ ਪ੍ਰਬੰਧਨ ਐਕਟ, 2005 ਦੇ ਤਹਿਤ ਦਰਜ ਕੀਤੀ ਗਈ ਸੀ।

PROMOTED CONTENT
ਮਾਮਲੇ ਵਿੱਚ ਪੁਲਿਸ ਦਾ ਦੋਸ਼ ਸੀ ਕਿ ਵਿਜੈ ਇੰਦਰ ਸਿੰਗਲਾ ਨੇ ਬਿਨਾਂ ਮਨਜੂਰੀ ਅਤੇ ਕੋਵਿਡ ਨਿਯਮਾਂ ਦੀ ਪਰਵਾਹ ਕੀਤੇ 250 ਲੋਕਾਂ ਦੀ ਸਿਆਸੀ ਰੈਲੀ ਕੀਤੀ। ਐਸਐਸਪੀ ਮਨਦੀਪ ਸਿੱਧੂ ਅਨੁਸਾਰ ਪੁਲਿਸ ਨੇ ਸਿੰਗਲਾ ਵਿਰੁੱਧ 2 ਮਾਮਲਿਆਂ ਵਿੱਚ ਕੇਸ ਐਫਆਈ ਕੀਤੀ ਹੈ, ਜਿਸ ਵਿੱਚ ਅਦਾਲਤ ਨੇ 17 ਅਕਤੂਬਰ ਨੂੰ ਸੰਮਨ ਭੇਜੇ ਹਨ।