ਗਰੀਬ ਮਾਂ ਵੱਲੋਂ ਆਪਣੇ ਬੇਟੇ ਤੋਂ ਪਵਾਈ 6 ਰੁਪਏ ਦੀ ਲਾਟਰੀ 'ਚੋਂ ਨਿਕਲ ਆਏ 1 ਕਰੋੜ ਰੁਪਏ..

in #punjab2 years ago

ਲੁਧਿਆਣਾ ਦੇ ਵਿਚ ਗਰੀਬ ਮਾਂ ਨੇ ਆਪਣੇ ਬੇਟੇ ਤੋਂ 6 ਰੁਪਏ ਦੀ ਪਵਾਈ ਲਾਟਰੀ ਦੀ ਟਿਕਟ ਵਿੱਚੋਂ ਇੱਕ ਕਰੋੜ ਰੁਪਿਆ ਨਿਕਲ ਆਇਆ ਹੈ। ਜਿਸ ਨਾਲ ਰਾਤੋ ਰਾਤ ਮਾਂ-ਪੁੱਤ ਦੀ ਕਿਸਮਤ ਬਦਲ ਗਈ। ਹੁਣ ਹਰ ਪਾਸੇ ਤੋਂ ਵਧਾਈਆਂ ਹੀ ਮਿਲ ਰਹੀਆਂ ਹਨ। ਗੰਗਨਗਰ ਤੋਂ ਸਬੰਧਿਤ ਕੁਲਦੀਪ ਸਿੰਘ ਦੀ 1 ਕਰੋੜ ਦੀ ਲਾਟਰੀ ਨਿਕਲ ਆਈ ਹੈ। ਜਿਸ ਨਾਲ ਪਰਿਵਾਰ ਖੁਸ਼ ਹੈ ਅਤੇ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੈ।
ਗਰੀਬ ਮਾਂ ਨੇ ਸਖ਼ਤ ਮਿਹਨਤ ਕਰਕੇ ਆਪਣੀਆਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਸੀ ਪਰ ਪ੍ਰਾਈਵੇਟ ਨੌਕਰੀ ਹੋਣ ਕਰਕੇ ਬੇਟੇ ਬਹੁਤੇ ਪੈਸੇ ਨਹੀਂ ਕਮਾਉਂਦੇ ਸਨ। ਆਖਿਰਕਾਰ ਮਾਂ ਨੇ ਹੀ ਇਕ ਦਿਨ ਬੇਟੇ ਨੂੰ ਲਾਟਰੀ ਪਾਉਣ ਲਈ ਕਿਹਾ ਬੇਟੇ ਨੇ 2 ਲਾਟਰੀਆਂ ਪਾਇਆ, ਜਿਨ੍ਹਾਂ ਵਿੱਚੋਂ ਇਕ ਮਹਿਜ਼ 6 ਰੁਪਏ ਦੀ ਲਾਟਰੀ ਸੀ ਅਤੇ 1 ਕਰੋੜ ਦਾ ਉਨ੍ਹਾਂ ਨੂੰ ਇਨਾਮ ਨਿਕਲ ਆਇਆ। ਜਿਸ ਨੂੰ ਲੈਕੇ ਪਰਿਵਾਰ ਦੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਕਿਹ ਰਿਹਾ ਹੈ ਕੇ ਹੁਣ ਉਨ੍ਹਾਂ ਦੀ ਗਰੀਬੀ ਖਤਮ ਹੋਵੇਗੀਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਸ ਨੂੰ ਲਾਟਰੀ ਲਾਉਣ ਲਈ ਕਿਹਾ ਸੀ ਉਸ ਨੇ 2 ਲਾਟਰੀ ਪਈਆਂ ਸਨ ਜਿਸ ਚੋਂ 6 ਰੁਪਏ ਵਾਲੀ ਲਾਟਰੀ ਵਿੱਚ ਉਸ ਨੂੰ 1 ਕਰੋੜ ਦਾ ਇਨਾਮ ਨਿਕਲ ਆਇਆ।