ਸਿੱਧੂ ਮੂਸੇਵਾਲਾ ਦੇ ਕਤਲ ਲਈ ਲੁਧਿਆਣਾ ਤੋਂ ਲਿਆਂਦੇ ਗਏ ਸੀ ਹਥਿਆਰ

in #punjab2 years ago

ਚੰਡੀਗੜ੍ਹ: Sidhu Moosewala Murder Case Update: ਪੰਜਾਬੀ ਗਾਇਕ ਸਿੱਧੂ ਮੂਸੇਾਵਾਲ ਦੇ ਕਤਲ ਦਾ ਮਾਮਲਾ ਭਾਵੇਂ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ ਅਤੇ ਇੱਕ ਦੋਸ਼ੀ ਨੂੰ ਮਾਨਸਾ ਪੁਲਿਸ ਨੇ ਫਰਾਰ ਵੀ ਕਰਵਾ ਦਿੱਤਾ ਹੈ। ਇਥੋਂ ਤੱਕ ਕਿ ਦਾਅਵਾ ਇਹ ਵੀ ਹੈ ਕਿ ਇਹ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੂੰ ਵੀ ਚਕਮਾ ਦੇ ਕੇ ਵਿਦੇਸ਼ ਭੱਜ ਗਿਆ ਹੈ। ਉਧਰ, ਮੂਸੇਵਾਲਾ ਕਤਲ ਮਾਮਲੇ ਵਿੱਚ ਵੀ ਨਿਤ ਦਿਨ ਪੁਲਿਸ ਦੀ ਪੁੱਛਗਿੱਛ ਵਿੱਚ ਵੱਡੇ ਖੁਲਸਾੇ ਹੋ ਰਹੇ ਹਨ।ਹੁਣ ਜੱਗੂ ਭਗਵਾਨਪੁਰੀਆ ਨੇ ਪੁਲਿਸ ਨੂੰ ਦੱਸਿਆ ਹੈ ਕਿ ਮੂਸੇਵਾਲਾ ਨੂੰ ਕਤਲ ਕਰਨ ਲਈ ਵਰਤੇ ਗਏ ਹਥਿਆਰ ਲੁਧਿਆਣਾ ਤੋਂ ਲਿਆਂਦੇ ਗਏ ਸਨ।

ਪੁਲਿਸ ਸੂਤਰਾਂ ਮੁਤਾਬਕ ਸਿੱਧੂ ਮੂਸੇ ਵਾਲਾ ਦੇ ਕਤਲ ਵਿੱਚ ਜ਼ਿਆਦਾਤਰ ਹਥਿਆਰ ਲੁਧਿਆਣਾ ਤੋਂ ਲਿਆਂਦੇ ਗਏ ਸਨ। ਸੂਤਰਾਂ ਮੁਤਾਬਕ ਜੱਗੂ ਭਗਵਾਨਪੁਰੀਆ ਨੇ ਰਿਮਾਂਡ ਦੌਰਾਨ ਕਬੂਲ ਕੀਤਾ ਹੈ ਕਿ ਜੱਗੂ ਨੇ ਲਾਰੈਂਸ ਅਤੇ ਗੋਲਡੀ ਬਰਾੜ ਦੇ ਕਹਿਣ 'ਤੇ ਲੁਧਿਆਣਾ ਤੋਂ ਹਥਿਆਰ ਭੇਜੇ ਸਨ ਕਿ ਸਿੱਧੂ ਦਾ ਕਤਲ ਕੀਤਾ ਜਾਣਾ ਸੀ।

ਇਹ ਹਥਿਆਰ ਜੱਗੂ ਨੇ ਜੇਲ 'ਚ ਬੈਠ ਕੇ ਆਪਣੇ ਗੁੰਡਿਆਂ ਦੀ ਡਿਊਟੀ ਲਗਾਈ ਸੀ, ਜਿਸ 'ਚ ਸੰਦੀਪ ਕਾਹਲੋ ਅਤੇ ਬਲਦੇਵ ਚੌਧਰੀ ਨੂੰ ਇਹ ਡਿਊਟੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜੱਗੂ ਦਾ ਖਾਸਮ-ਖਾਸ ਮਨੀ ਰਈਆ ਅਤੇ ਤੂਫਾਨ ਵੀ ਹਥਿਆਰਾਂ ਸਮੇਤ ਬਠਿੰਡਾ ਪਹੁੰਚ ਗਏ ਸਨ ਅਤੇ ਅੱਗੇ ਸ਼ਾਰਪਸ਼ੂਟਰਾਂ ਨੂੰ ਹਥਿਆਰ ਦਿੱਤੇ ਸਨ।

ਜੱਗੂ ਭਗਵਾਨਪੁਰੀਆ ਨੇ ਲੁਧਿਆਣਾ ਕਮਿਸ਼ਨਰੇਟ ਦੇ ਸਾਹਮਣੇ ਇਹ ਖੁਲਾਸਾ ਕੀਤਾ ਹੈ, ਪੁਲਿਸ ਮੁਤਾਬਕ ਜੱਗੂ ਭਗਵਾਨਪੁਰੀਆ ਹਥਿਆਰਾਂ ਦਾ ਸਾਰਾ ਕੰਮ ਦੇਖਦਾ ਸੀ। ਪੁਲਿਸ ਹੁਣ ਬਲਦੇਵ ਚੌਧਰੀ ਸੰਦੀਪ ਕਾਹਲੋ ਅਤੇ ਹੋਰ ਸਾਥੀਆਂ ਨੂੰ ਆਹਮੋ-ਸਾਹਮਣੇ ਲਿਆ ਕੇ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਕਰੇਗੀ।

ਸਿੱਧੂ ਕਤਲ ਕਾਂਡ 'ਚ ਹਥਿਆਰਾਂ ਨੂੰ ਲੈ ਕੇ ਕਾਫੀ ਸ਼ੰਕੇ ਪੈਦਾ ਹੋ ਰਹੇ ਸਨ, ਹਥਿਆਰ ਕਿੱਥੋਂ ਆਏ, ਹੁਣ ਇਕ ਵੱਡਾ ਖੁਲਾਸਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਜੱਗੂ ਨੇ ਲੁਧਿਆਣਾ ਤੋਂ ਹਥਿਆਰ ਸਪਲਾਈ ਕੀਤੇ ਸਨ, ਸੂਤਰਾਂ ਮੁਤਾਬਕ ਲੁਧਿਆਣਾ 'ਚ ਲਾਰੈਂਸ ਦਾ ਵੱਡਾ ਨੈੱਟਵਰਕ ਹੈ। ਕੰਮ ਕਰ ਰਿਹਾ ਹੈ।