ਸਿੱਧੂ ਮੂਸੇਵਾਲਾ ਦੇ ਸਮਰਥਕਾਂ ਨੇ 5911 ਟਰੈਕਟਰ ਨਾਲ ਆਸ਼ਾ ਟਰੈਕਟਰ ਖਿੱਚਿਆ

in #punjab2 years ago

mushe wala.jpgਮਾਨਸਾ, 25 ਮਈ 2022- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਹਟਾਉਣ ਤੋਂ ਬਾਅਦ

ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਸਮਰਥਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ 5911 ਟਰੈਕਟਰ ਦੇ ਨਾਲ ਟੋਚਨ ਪਾਕੇ

ਆਸ਼ਾ ਟਰੈਕਟਰ ਨੂੰ ਖਿੱਚਿਆ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿਰ੍ਸ਼ਟਾਚਾਰ ਦੇ ਮਾਮਲੇ ਵਿਚ

ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾਉਣਾ ਸ਼ਲਾਘਾਯੋਗ ਕਦਮ ਹੈ। ਯਾਦ ਰਹੇ ਕਿ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਹਲਕੇ ਤੋਂ

ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਹਰਾਉਣ ਤੋਂ ਬਾਅਦ ਵਿਜੇ ਸਿੰਗਲਾ ਦੇ ਸਮਰਥਕਾਂ ਨੇ ਆਸ਼ਾ ਟਰੈਕਟਰ ਨਾਲ

5911 ਟਰੈਕਟਰ ਖਿੱਚਿਆ ਸੀ। ਕਿਉਂਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਵਿਚ 5911 ਟਰੈਕਟਰ ਦਾ ਵਾਰ ਵਾਰ ਜਿਕਰ ਆਉਂਦਾ ਹੈ।