57 ਫ਼ੀਸਦੀ ਭਾਰਤੀ ਮੱਧ ਵਰਗ ਵਿਦੇਸ਼ਾਂ 'ਚ ਕਰਨਾ ਚਾਹੁੰਦਾ ਹੈ ਪੜ੍ਹਾਈ

in #delhi2 years ago

ਇਕ ਰਿਪੋਰਟ ਦੇ ਅਨੁਸਾਰ ਭਾਰਤੀ ਮੱਧ ਵਰਗ (3-10 ਲੱਖ ਰੁਪਏ ਦੀ ਘਰੇਲੂ ਆਮਦਨ) ਆਬਾਦੀ ਦਾ 57 ਫ਼ੀਸਦੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਇੱਛੁਕ ਹੈ। ਸਰਵੇਖਣ ਅਨੁਸਾਰ 83 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਡਿਗਰੀ ਉਨ੍ਹਾਂ ਨੂੰ ਸਾਥੀਆਂ ਦੇ ਮੁਕਾਬਲੇ ਬੜ੍ਹਤ ਦਿਵਾਏਗੀ, ਜਦੋਂ ਕਿ ਉਨ੍ਹਾਂ 'ਚੋਂ 62 ਫ਼ੀਸਦੀ ਨੇ ਸਿੱਖਿਆ ਕਰਜ਼ਾ ਲੈਣ ਵਿੱਚ ਵਿਸ਼ਵਾਸ ਜਤਾਇਆ।ਇਸ ਰਿਪੋਰਟ ਦਾ ਖੁਲਾਸਾ ਕਰਦਿਆਂ ਮੰਗਲਵਾਰ 27 ਸਤੰਬਰ ਨੂੰ ਦਿੱਲੀ ਵਿੱਚ 'ਲੀਪ ਗਲੋਬਲ ਐਜੂ ਫੋਰਮ 2022' ਵਿੱਚ ਸੰਮੇਲਨ ਦੇ ਮੁੱਖ ਮਹਿਮਾਨ ਡਾ. ਦੀਆ ਦੱਤ, ਡਿਪਟੀ ਡਾਇਰੈਕਟਰ, ਯੂਨਾਈਟਿਡ ਸਟੇਟਸ-ਇੰਡੀਆ ਐਜੂਕੇਸ਼ਨਲ ਫਾਊਂਡੇਸ਼ਨ (USIEF) ਦੁਆਰਾ ਕੀਤਾ ਗਿਆ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਅੰਤਰਰਾਸ਼ਟਰੀ ਸਿੱਖਿਆ ਭਾਰਤੀ ਆਬਾਦੀ ਦੇ ਮੱਧ-ਵਰਗ ਦੇ ਹਿੱਸੇ ਵਿੱਚ ਪਾਪੂਲਰ ਹੋ ਰਹੀ ਹੈ। ਜ਼ਿਆਦਾਤਰ ਲੋਕਾਂ ਲਈ 'ਬਿਹਤਰ ਤਨਖਾਹ' ਚੋਟੀ ਦੇ ਤਿੰਨ ਕਾਰਕਾਂ 'ਚੋਂ ਇਕ ਸੀ।