ਗਰਮੀ ਨੇ ਨਿਚੋੜਿਆ ਸੇਬ ਅਤੇ ਸੰਤਰੇ ਦੀ ਫ਼ਸਲ ਦਾ ਰਸ, ਮਹਿੰਗੇ ਹੋਣਗੇ ਦੋਵੇਂ ਫ਼ਲ

in #punjab2 years ago

ਗਰਮੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ ਜਿਸਦਾ ਅਸਰ ਕਈ ਫ਼ਸਲਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਥੋੜ੍ਹੇ ਦਿਨ ਪਹਿਲਾਂ ਇਸਦਾ ਸੇਕ ਨਿੰਬੂਆਂ (Lemon) ਨੂੰ ਲਗਾ ਸੀ ਅਤੇ ਨਿੰਬੂ ਆਮ ਆਦਮੀ ਦੀ ਜੇਬ ਤੋਂ ਬਾਹਰ ਹੁੰਦੇ ਦਿਖਾਈ ਦੇ ਰਹੇ ਸਨ ਅਤੇ ਇਸਦਾ ਅਸਰ ਟਮਾਟਰ (Tomato) ਦੀ ਫਸਲ 'ਤੇ ਵੀ ਲੋਕ ਮਹਿਸੂਸ ਕਰ ਰਹੇ ਹਨ, ਜਿਹਨਾਂ ਦੀ ਕੀਮਤ ਲਗਾਤਾਰ ਵੱਧ ਰਹੀ ਹੈ।ਜੇਕਰ ਗੱਲ ਕਰੀਏ ਫਲਾਂ ਦੀ ਤਾਂ ਗਰਮੀ ਦਾ ਪ੍ਰਭਾਵ ਫ਼ਲਾਂ ਦੀਆਂ ਫਸਲਾਂ 'ਤੇ ਵੀ ਪੈ ਰਿਹਾ ਹੈ। ਗਰਮੀ ਨੇ ਸੇਬ (Apple) ਅਤੇ ਸੰਤਰੇ (Orange) ਦੀ ਖੇਤੀ ਨੂੰ ਬੁਰਾ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹੀਟਵੇਵ ਦੀਆਂ ਸਥਿਤੀਆਂ ਅਤੇ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਦੀ ਅਣਹੋਂਦ ਨੇ ਭਾਰਤ ਵਿੱਚ ਦੋ ਪ੍ਰਮੁੱਖ ਫਲਾਂ ਦੀਆਂ ਫਸਲਾਂ ਨੂੰ ਪ੍ਰਭਾਵਿਤ ਕੀਤਾ ਹੈ: ਸੇਬ ਅਤੇ ਸੰਤਰਾ।ਦਿ ਇਕਨੋਮਿਕਸ ਟਾਈਮਜ਼ ਦੀ ਖ਼ਬਰ ਅਨੁਸਾਰ, ਭਾਰਤ ਵਿੱਚ ਸੇਬ ਦੀ ਖੇਤੀ ਦੀ ਗੱਲ ਕਰੀਏ ਤਾਂ ਕਿਸਾਨਾਂ ਅਨੁਸਾਰ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਸੇਬ ਦੀ ਫਸਲ ਪਿਛਲੇ ਸਾਲ ਨਾਲੋਂ 25% ਘੱਟ ਹੋਣ ਦਾ ਅਨੁਮਾਨ ਹੈ, ਜਦੋਂ ਕਿ ਮਹਾਰਾਸ਼ਟਰ ਦੇ ਵਿਦਰਭ ਖੇਤਰ ਵਿੱਚ ਨਾਗਪੁਰ ਅਤੇ ਅਮਰਾਵਤੀ ਵਿੱਚ ਸੰਤਰੇ ਦੀ ਪੈਦਾਵਾਰ 25-30% ਘਟਣ ਦੀ ਉਮੀਦ ਹੈ।ਇਸ ਫ਼ਸਲ ਦੇ ਘੱਟ ਹੋਣ ਕਾਰਨ ਇਹਨਾਂ ਦੀਆਂ ਕੀਮਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਦੋਵਾਂ ਫਲਾਂ ਦੀਆਂ ਕੀਮਤਾਂ ਸੰਭਾਵਤ ਤੌਰ 'ਤੇ ਉੱਚੀਆਂ ਰਹਿਣਗੀਆਂ ਕਿਉਂਕਿ ਉਨ੍ਹਾਂ ਦੀ ਉਪਲਬਧਤਾ ਘੱਟ ਹੋਵੇਗੀ, ਜਿਸ ਨਾਲ ਖੁਰਾਕੀ ਮਹਿੰਗਾਈ ਵਿੱਚ ਤੇਜ਼ੀ ਆਵੇਗੀ।aaple.jpg