ਸਿੱਖ ਪੰਥ ’ਚ ਏਕਤਾ ਲਈ ਸੁਹਿਰਦ ਯਤਨਾਂ ਦੀ ਲੋੜ: ਰੱਖੜਾ

in #punjab2 years ago

ਪਟਿਆਲਾ:ਸਿੱਖ ਬੁੱਧੀਜੀਵੀ ਕੌਂਸਲ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਦੀ ਅਗਵਾਈ ਹੇਠ ਅੱਜ ਇੱਥੇ ਹੋਏ ਇੱੱਕ ਸਮਾਗਮ ਦੌਰਾਨ ਦੋ ਮਹੀਨਿਆਂ ਦੀ ਵਿਦੇਸ਼ ਫੇਰੀ ਤੋਂ ਪਰਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀ ਰੱਖੜਾ ਨੇ ਕਿਹਾ ਕਿ ਸਮਾਜ ਨੂੰ ਬੁੱਧੀਜੀਵੀ ਵਰਗ ਦੀ ਬਹੁਤ ਵੱਡੀ ਦੇਣ ਅਤੇ ਲੋੜ ਹੈ। ਉਨ੍ਹਾਂ ਬੁੱਧੀਜੀਵੀਆਂ ਨੂੰ ਸਿੱਖ ਪੰਥ ਵਿੱਚ ਮੁਕੰਮਲ ਏਕਤਾ ਲਈ ਸੁਹਿਰਦ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸਕੱਤਰ ਗੁਰਦੀਪ ਸਿੰਘ ਵਾਲੀਆ, ਗਮਦੂਰ ਸਿੰਘ ਖੇੜਕੀ, ਰਾਜਾ ਤੂੜ ਅਤੇ ਦਮਨਪ੍ਰੀਤ ਸਿੰਘ ਵੀ ਮੌਜੂਦ ਸਨ।