8 ਸਾਲਾ ਪੁੱਤ ਦੀ ਮੌਤ ਪਿੱਛੋਂ ਅੰਤਿਮ ਸੰਸਕਾਰ ਨੂੰ ਲੈ ਕੇ ਉਲਝੇ ਮਾਪੇ, ਪੁਲਿਸ ਨੂੰ ਮੁਰਦਾਘਰ 'ਚ ਰਖਵਾਉਣੀ ਪਈ ਲਾਸ਼
ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ 'ਚ 8 ਸਾਲਾ ਬੱਚੇ ਦੀ ਮੌਤ ਤੋਂ ਬਾਅਦ ਅਜੀਬ ਹਾਲਾਤ ਬਣ ਗਏ। ਬੇਟੇ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਨੂੰ ਲੈ ਕੇ ਮਾਤਾ-ਪਿਤਾ ਆਹਮੋ-ਸਾਹਮਣੇ ਹੋ ਗਏ। ਮਾਂ ਦਾ ਕਹਿਣਾ ਹੈ ਕਿ ਉਹ ਪੇਕੇ ਘਰ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰੇਗੀ।
ਇਸ ਦੇ ਨਾਲ ਹੀ ਪਿਤਾ ਆਪਣੇ ਪਿੰਡ ਪੁੱਤਰ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਸੀ। ਝਗੜਾ ਵਧਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਥਾਨਕ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਮੁਰਦਾਘਰ ਦੇ ਬਾਹਰ ਸਮਾਜ ਅਤੇ ਪਰਿਵਾਰ ਦੀ ਭੀੜ ਲੱਗੀ ਹੋਈ ਹੈ।
wortheum ਮੇਰੇ ਨਾਲ ਜੁੜੇ ਸਾਰੇ ਦੋਸਤਾਂ ਦੀਆਂ ਖਬਰਾਂ ਨੂੰ ਲਾਈਕ, ਕਮੈਂਟ ਅਤੇ ਫਾਲੋ ਕਰੋ ਅਤੇ ਅੱਗੇ ਵਧੋ