ਸਰਕਾਰੀ ਕਾਲਜ ਬਡਬਰ ਵਿਖੇ ਸਫ਼ਾਈ ਮੁਹਿੰਮ ਚਲਾਈ
ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਬਰਨਾਲਾ ਵਿਖੇ ਰਾਸ਼ਟਰੀ ਸੇਵਾ ਯੋਜਨਾ ਇਕਾਈ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਮਨਾਏ ਜਾ ਰਹੇ ਹਫਤੇ ਮੌਕੇ 'ਮੇਰਾ ਕਾਲਜ ਮੈਂ ਆਪ ਸਵਾਰਾਂ' ਮੁਹਿੰਮ ਤਹਿਤ ਇੱਕ ਰੋਜ਼ਾ ਸਵੱਛਤਾ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਕਾਲਜ ਪਿੰ੍ਸੀਪਲ ਯਾਦਵਿੰਦਰ ਸਿੰਘ ਵੱਲੋਂ ਕੀਤਾ ਗਿਆ। ਉਨਾਂ ਵੱਲੋਂ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਪੋ੍ਗਰਾਮ ਅਫਸਰ ਰੀਤਵਿੰਦਰ ਸਿੰਘ ਦੀ ਅਗਵਾਈ 'ਚ ਲਗਾਏ ਇਸ ਕੈਂਪ ਦੀ ਸ਼ਲਾਘਾ ਕੀਤੀ ਗਈ ਤੇ ਕਿਹਾ ਕਿ ਰਾਸ਼ਟਰੀ ਸੇਵਾ ਯੋਜਨਾ ਦਾ ਮੁੱਖ ਮੰਤਵ ਇਸ ਦੇ ਸਲੋਗਨ 'ਚ ਹੀ ਛੁਪੀਆ ਹੈ। ਇਸ ਮੌਕੇ ਕਾਲਜ ਦੇ ਟੇ੍ਨਿੰਗ ਤੇ ਪਲੇਸਮੈਂਟ ਅਫਸਰ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਰਾਸ਼ਟਰੀ ਸੇਵਾ ਯੋਜਨਾ ਦੇ ਮਹੱਤਵ, ਇਸ ਦੇ ਇਤਿਹਾਸ, ਲੋਗੋ 'ਚ ਵਰਤੇ ਲਾਲ ਰੰਗ ਨੂੰ ਨੌਜਵਾਨਾਂ ਦੇ ਜੋਸ਼ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਨੀਲਾ ਰੰਗ ਸਮਾਜਿਕ ਬੁਰਾਈਆਂ ਵਿਰੁੱਧ ਪਾਏ ਯੋਗਦਾਨ ਨੂੰ ਦਰਸਾਉਂਦਾ ਹੈ। ਕੈਂਪ ਦੌਰਾਨ ਕਾਲਜ ਦੇ ਵਲੰਟੀਅਰਾਂ ਤੇ ਸਟਾਫ ਵੱਲੋਂ ਕਾਲਜ ਦੇ ਆਲੇ ਦੁਆਲੇ ਦੀ ਸਫਾਈ ਕੀਤੀ ਗਈ ਤੇ ਵੱਖ ਵੱਖ ਤਰਾਂ ਦੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਸੀਨੀਅਰ ਲੈਕ. ਡਾ. ਹਰਜਿੰਦਰ ਸਿੰਘ, ਲੈਕਚਰਾਰ ਖੁਸ਼ਪ੍ਰਰੀਤ ਸਿੰਘ, ਲਵਪ੍ਰਰੀਤ ਸਿੰਘ, ਅਮਰੀਕ ਸਿੰਘ, ਦੀਪਕ ਜਿੰਦਲ, ਨੌਨਿਹਾਲ ਸਿੰਘ, ਮਨਪ੍ਰਰੀਤ ਕੌਰ, ਹਰਪ੍ਰਰੀਤ ਕੌਰ, ਰਘਬੀਰ ਸਿੰਘ, ਸੁਖਮੀਤ ਸਿੰਘ ਤੋਂ ਇਲਾਵਾ ਸਮੁੱਚੇ ਸਟਾਫ ਨੇ ਸ਼ਮੂਲੀਅਤ ਕੀਤੀ।