ਦੁਸਹਿਰੇ ਮੇਲੇ ਵਿੱਚ ਝੂਟੇ ਅਤੇ ਛੋਟੀਆਂ ਦੁਕਾਨਾਂ ਲਗਾਉਣ ਵਾਲੇ ਪਰਵਾਸੀ ਵੀਰਾਂ ਦੀ ਕਹਾਣੀ

in #delhi2 years ago

ਲੁਧਿਆਣਾ ਵਿੱਚ ਹਰ ਸਾਲ ਦਰੇਸੀ ਗਰਾਊਂਡ ਵਿੱਚ ਭਾਰੀ ਮੇਲਾ ਲੱਗਦਾ ਹੈ। ਇਹ ਮੇਲਾ ਪੰਜਾਬ ਦਾ ਸਭ ਤੋਂ ਪੁਰਾਣਾ ਦੁਸਹਿਰਾ ਮੇਲਾ ਹੈ। ਇਸ ਮੇਲੇ ਵਿੱਚ ਹਰ ਸਾਲ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਬਣਾਇਆ ਜਾਂਦਾ ਹੈ। ਜੇਕਰ ਪਿਛਲੀ ਵਾਰ ਦੇ ਰਾਵਣ ਦੀ ਗੱਲ ਕਰੀਏ ਤਾਂ ਤਕਰੀਬਨ 100 ਫੁੱਟ ਦੀ ਉਚਾਈ ਵਾਲਾ ਰਾਵਣ ਦਰੇਸੀ ਗਰਾਊਂਡ ਵਿਚਾਲੇ ਸਾੜਿਆ ਗਿਆ ਸੀ।ਇਸ ਮੇਲੇ ਦੇ ਵਿਚਾਲੇ ਇਸ ਵਾਰ 30 ਤੋਂ ਵੱਧ ਝੂਟੇ ਅਤੇ 50 ਤੋਂ ਵੱਧ ਦੀਆਂ ਛੋਟੀਆਂ ਦੁਕਾਨਾਂ ਲੱਗੀਆਂ ਹਨ। ਇਨ੍ਹਾਂ ਦੁਕਾਨਾਂ ਤੇ ਝੂਟਿਆਂ ਨੂੰ ਪਰਵਾਸੀ ਵੀਰ ਚਲਾਉਂਦੇ ਹਨ। ਜੋ ਕਿ ਖ਼ਾਸ ਤੌਰ ਤੇ ਗੁਜਰਾਤ, ਯੂਪੀ ਅਤੇ ਰਾਜਸਥਾਨ ਤੋਂ ਆਉਂਦੇ ਹਨ। ਇਹ ਇਨ੍ਹਾਂ ਮੇਲਿਆਂ ਤੋਂ ਕਮਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਅਤੇ ਤਕਰੀਬਨ 25 ਦਿਨਾਂ ਦੇ ਲਈ ਇਸ ਮੇਲੇ ਦੇ ਵਿਚਾਲੇ ਆਪਣਾ ਸਾਮਾਨ ਵੇਚਦੇ ਹਨ।

ਅਸੀਂ ਗੱਲਬਾਤ ਕੀਤੀ ਹੈ ਅਜਿਹੇ ਪਰਵਾਸੀ ਵੀਰਾਂ ਨਾਲ ਜੋ ਕਿ ਆਪਣਾ ਘਰ ਪਰਿਵਾਰ ਛੱਡ ਕੇ ਲੁਧਿਆਣਾ ਦੁਸਹਿਰੇ ਮੇਲੇ ਵਿਚ ਆ ਕੇ ਕਮਾਈ ਕਰਦੇ ਹਨ ਅਤੇ ਲੋਕਾਂ ਲਈ ਮਨੋਰੰਜਨ ਦਾ ਇੰਤਜ਼ਾਮ ਕਰਦੇ ਹਨ।