ਰੇਲਵੇ ਨੇ ਕੱਢੀਆਂ 1044 ਭਰਤੀਆਂ

in #punjab2 years ago

ਭਾਰਤੀ ਰੇਲਵੇ ਨੇ ਅਪ੍ਰੈਂਟਿਸ ਦੀਆਂ 1,044 ਅਸਾਮੀਆਂ 'ਤੇ ਭਰਤੀਆਂ ਕੱਢੀਆਂ ਹਨ, ਜਿਸ ਦੇ ਲਈ 24 ਸਾਲ ਤੱਕ ਦੀ ਉਮਰ ਵਾਲੇ 10ਵੀਂ ਪਾਸ ਉਮੀਦਵਾਰ ਰੇਲਵੇ ਦੀ ਆਫੀਸ਼ੀਅਲ ਵੈੱਬਸਾਈਟ secr.indianrailways.gov.in 'ਤੇ ਜਾ ਕੇ 3 ਜੂਨ ਤੱਕ ਆਨਲਾਈਨ ਅਰਜ਼ੀ ਦੇ ਸਕੇਦ ਹਨ। ਰੇਲਵੇ ਵੱਲੋਂ ਕੱਢੀਆਂ ਗਈਆਂ ਬੰਪਰ ਭਰਤੀਆਂ ਵਿੱਚ ਉਮੀਦਵਾਰਾਂ ਦੀ ਸਿਲੈਕਸ਼ਨ ਬਿਨਾਂ ਪ੍ਰੀਖਿਆ ਦੇ ਸਿੱਧੇ 10ਵੀਂ ਦੇ ਨੰਬਰ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਨ੍ਹਾਂ ਅਹੁਦਿਆਂ 'ਤੇ ਹੋਵੇਗੀ ਭਰਤੀ

ਫਿਟਰ- 216
ਤਰਖਾਨ - 68
ਵੈਲਡਰ - 94
ਕੋਪਾ - 50
ਇਲੈਕਟ੍ਰੀਸ਼ੀਅਨ - 160
ਸਟੇਨੋ ਗ੍ਰਾਫਰ/ ਸਕੱਤਰੇਤ ਸਹਾਇਕ- 15
ਪਲੰਬਰ - 45
ਪੇਂਟਰ - 64
ਵਾਇਰਮੈਨ - 60
ਇਲੈਕਟ੍ਰਾਨਿਕਸ ਮਕੈਨਿਕ - 6
ਮਕੈਨਿਕ ਮਸ਼ੀਨ ਟੂਨ ਮੇਂਟੇਨੇਂਸ - 10
ਡੀਜ਼ਲ ਮਕੈਨਿਕ- 122
ਅਸਬਾਬ- 6
ਡਰਾਈਵਰ ਤੇ ਮਕੈਨਿਕ - 5
ਮਸ਼ੀਨਿਸਟ- 30
ਡਿਜੀਟਲ ਫੋਟੋਗ੍ਰਾਫਰ - 2
ਟਰਨਰ - 22
ਡੈਂਟਲ ਲੈਬਾਰਟਰੀ ਟੈਕਨੀਸ਼ੀਅਨ - 5
ਸਿਹਤ ਸਫਾਈ ਇੰਸਪੈਕਟਰ - 5
ਗੈਸ ਕਟਰ- 15
ਸਟੈਨੋਗ੍ਰਾਫਰ (ਹਿੰਦੀ) - 15
ਕੇਬਲ ਯੋਜਕ - 3
ਮੈਸਨ - 18
ਸਕੱਤਰੇਤ ਅਭਿਆਸ - 3
ਯੋਗਤਾ

ਘੱਟੋ-ਘੱਟ ਯੋਗਤਾ ਤਹਿਤ ਵਿਦਿਆਰਥੀਆਂ ਨੇ 10ਵੀਂ ਦੀ ਜਮਾਤ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ।
ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਟ ਤੋਂ ਸੰਬੰਧਤ ਟ੍ਰੇਡ ਵਿੱਚ ਆਈ.ਟੀ.ਆਈ. ਕਰਸ ਪਾਸ ਹੋਣਾ ਚਾਹੀਦਾ ਹੈ।
ਅਰਜ਼ੀ ਦੇਣ ਲਈ ਘੱਟੋ-ਘੱਟ ਉਮਰ 15 ਸਾਲ ਹੈ ਤੇ ਉਪਰਲੀ ਉਮਰ ਹੱਦ 24 ਸਾਲ ਹੈ।
ਉਮਰ ਦੀ ਗਣਨਾ ਦਾ ਆਧਾਰ 1 ਮਈ, 2022 ਰੱਖਿਆ ਗਿਆ ਹੈ। ਰਿਜ਼ਰਵ ਕੈਟਾਗਰੀ ਨੂੰ ਨਿਯਮ ਅਨੁਸਾਰ ਛੋਟ ਦਿੱਤੀ ਗਈ ਹੈ।
ਮੈਟ੍ਰਿਕ ਤੇ ਆਈ.ਟੀ.ਆਈ. ਦੋਵੇਂ ਸਿਲੇਬਸਾਂ ਵਿੱਚ ਉਮੀਦਵਾਰਾਂ ਵੱਲੋਂ ਹਾਸਲ ਫੀਸਦੀ ਅੰਕਾਂ ਦਾ ਔਸਤ ਲੈ ਕੇ ਮੈਰਿਟ ਸੂਚੀ ਤਿਆਰ ਕੀਤੀ ਜਾਏਗੀScreenshot_2022_0514_200903.jpg