ਆਲੂ ਮਸਾਲਾ ਸੈਂਡਵਿਚ ਰੈਸਿਪੀ: ਨਾਸ਼ਤੇ ਵਿੱਚ ਲਿਆਓ ਸਵਾਦ 'ਤੇ ਬਦਲਾਅ, ਘਰ 'ਚ ਬਣਾਓ ਆਲੂ ਮਸਾਲਾ ਸੈਂਡਵਿਚ

in #punjab2 years ago

ਇੱਕ ਪੁਰਾਣੀ ਕਹਾਵਤ ਹੈ ਕਿ ਸਵੇਰ ਨੂੰ ਰਾਜੇ ਵਾਂਗ ਖਾਣਾ ਚਾਹੀਦਾ ਹੈ, ਦੁਪਹਿਰ ਨੂੰ ਰਾਣੀ ਵਾਂਗ ਅਤੇ ਰਾਤ ਦਾ ਭੋਜਨ ਭਿਖਾਰੀ ਵਾਂਗ। ਅਜਿਹਾ ਤਰੀਕਾ ਅਪਣਾ ਕੇ ਨਾ ਸਿਰਫ਼ ਤੁਸੀਂ ਤੰਦਰੁਸਤ ਰਹੋਗੇ ਬਲਕਿ ਤੁਹਾਡੇ ਭੋਜਨ ਵਿਚ ਬਦਲਾਅ ਵੀ ਆਵੇਗਾ। ਕਈ ਵਾਰ ਲੋਕ ਇੱਕੋ ਜਿਹਾ ਬ੍ਰੇਕਫਾਸਟ ਕਰਕੇ ਬੋਰ ਹੋ ਜਾਂਦੇ ਹਨ ਅਤੇ ਉਹ ਨਾਸ਼ਤਾ ਨਹੀਂ ਕਰਦੇ। ਜੇਕਰ ਤੁਸੀਂ ਵੀ ਇੱਕੋ ਜਿਹਾ ਨਾਸ਼ਤਾ ਕਰਕੇ ਥੱਕ ਗਏ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਵਧੀਆ ਨਾਸ਼ਤੇ ਦਾ ਵਿਕਲਪ ਲੈ ਕੇ ਆਏ ਹਾਂ ਜਿਸਨੂੰ ਬੱਚੇ-ਬੁੱਢੇ ਸਾਰੇ ਖੁਸ਼ੀ-ਖੁਸ਼ੀ ਖਾਣਗੇ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਲੂ ਮਸਾਲਾ ਸੈਂਡਵਿਚ ਦੀ, ਇਸਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਤੁਸੀਂ ਘਰ ਵਿੱਚ ਆਰਾਮ ਨਾਲ ਇਸਨੂੰ ਬਣਾ ਸਕਦੇ ਹੋ।

ਆਲੂ ਮਸਾਲਾ ਸੈਂਡਵਿਚ ਬਣਾਉਣ ਲਈ ਸਾਰਾ ਸਾਮਾਨ ਸਾਨੂੰ ਆਪਣੀ ਰਸੋਈ ਵਿੱਚ ਹੀ ਮਿਲ ਜਾਂਦਾ ਹੈ। ਇਸ ਲਈ ਪਹਿਲਾਂ ਤੁਸੀਂ ਆਲੂ ਮਸਾਲਾ ਸੈਂਡਵਿਚ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ 'ਤੇ ਨਿਗ੍ਹਾ ਮਾਰ ਲਓ ਤਾਂ ਜੋ ਤੁਹਾਨੂੰ ਬਣਾਉਣ ਵਿੱਚ ਆਸਾਨੀ ਹੋਵੇ।ਆਲੂ ਮਸਾਲਾ ਸੈਂਡਵਿਚ ਬਣਾਉਣ ਲਈ ਤੁਹਾਨੂੰ ਬ੍ਰੈਡ ਦੇ ਟੁਕੜੇ - 8, ਆਲੂ - 2-3, ਪਿਆਜ਼ - 1, ਹਰੀ ਮਿਰਚ - 2-3, ਲਾਲ ਮਿਰਚ ਪਾਊਡਰ - 1/2 ਚਮਚ, ਧਨੀਆ ਪਾਊਡਰ - 1 ਚਮਚ, ਗਰਮ ਮਸਾਲਾ - 1/2 ਚਮਚ, ਜੀਰਾ - 1/2 ਚਮਚ, ਅਮਚੂਰ - 1/2 ਚਮਚ, ਹਰਾ ਧਨੀਆ ਕੱਟਿਆ ਹੋਇਆ - 2 ਚਮਚ, ਟਮਾਟਰ ਦੀ ਚਟਣੀ - 2 ਚਮਚ, ਮੱਖਣ - 4 ਚਮਚੇ ਅਤੇ ਨਮਕ ਦੀ ਲੋੜ ਪਵੇਗੀ। ਨਮਕ ਤੁਸੀਂ ਆਪਣੇ ਸੁਆਦ ਅਨੁਸਾਰ ਵਰਤ ਸਕਦੇ ਹੋ।

ਜਾਣੋ ਬਣਾਉਣ ਦਾ ਆਸਾਨ ਤਰੀਕਾ

ਸਭ ਤੋਂ ਪਹਿਲਾ ਕੰਮ ਜੋ ਹੈ ਉਹ ਆਲੂਆਂ ਨੂੰ ਉਬਾਲਣ ਦਾ। ਆਲੂਆਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਛਿੱਲ ਲਓ ਅਤੇ ਮੈਸ਼ ਕਰ ਲੋ। ਇਸ ਤੋਂ ਬਾਅਦ ਹਰੀ ਮਿਰਚ, ਹਰਾ ਧਨੀਆ, ਪਿਆਜ਼ ਨੂੰ ਬਾਰੀਕ ਕੱਟ ਲਓ। ਹੁਣ ਇਕ ਪੈਨ ਵਿਚ ਥੋੜ੍ਹਾ ਜਿਹਾ ਮੱਖਣ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਜਦੋਂ ਮੱਖਣ ਗਰਮ ਹੋ ਜਾਵੇ ਅਤੇ ਪਿਘਲ ਜਾਵੇ ਤਾਂ ਇਸ ਵਿਚ ਜੀਰਾ, ਹਰੀ ਮਿਰਚ ਅਤੇ ਬਾਰੀਕ ਕੱਟਿਆ ਪਿਆਜ਼ ਪਾਓ ਅਤੇ ਸਾਰੀ ਸਮੱਗਰੀ ਨੂੰ ਭੁੰਨ ਲਓ। ਇਸ ਤੋਂ ਬਾਅਦ ਇਸ 'ਚ ਅੰਬਚੂਰ, ਗਰਮ ਮਸਾਲਾ ਅਤੇ ਧਨੀਆ ਪਾਊਡਰ ਮਿਲਾਓ।

ਜਦੋਂ ਇਹ ਮਸਾਲਾ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਇਸ ਵਿਚ ਮੈਸ਼ ਕੀਤੇ ਆਲੂ ਪਾ ਕੇ ਮਿਕਸ ਕਰ ਲਓ। ਇਸ ਤੋਂ ਬਾਅਦ ਇਸ 'ਚ ਲਾਲ ਮਿਰਚ ਪਾਊਡਰ ਅਤੇ ਸਵਾਦ ਮੁਤਾਬਕ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਥੋੜ੍ਹੀ ਦੇਰ ਪਕਾਉਣ ਤੋਂ ਬਾਅਦ ਤੁਹਾਡਾ ਮਸਾਲਾ ਤਿਆਰ ਹੈ।

ਹੁਣ ਵਾਰੀ ਆਉਂਦੀ ਹੈ ਬਰੈੱਡ ਉੱਪਰ ਮੱਖਣ ਲਗਾ ਕੇ ਇਸ ਤਿਆਰ ਮਸਾਲੇ ਨੂੰ ਇੱਕ ਬ੍ਰੈਡ 'ਤੇ ਚੰਗੀ ਤਰ੍ਹਾਂ ਫੈਲਾ ਲਓ। ਇੱਕ ਬਰੈੱਡ ਦਾ ਇੱਕ ਹੋਰ ਟੁੱਕੜਾ ਲਓ ਅਤੇ ਇਸ 'ਤੇ ਟੋਮੈਟੋ ਸੋਸ ਲਗਾਓ ਅਤੇ ਮਸਲੇ ਵਾਲੀ ਬ੍ਰੈਡ ਉੱਪਰ ਰੱਖ ਦਿਓ। ਤੁਸੀਂ ਇਸ ਨੂੰ ਸੈਂਡਵਿਚ ਵਾਲੇ ਗਰਿੱਲ 'ਤੇ ਰੱਖ ਕੇ 4-5 ਮਿੰਟ ਤੱਕ ਗਰਿਲ ਕਰਨ ਤੋਂ ਬਾਅਦ ਸੈਂਡਵਿਚ ਨੂੰ ਕੱਢ ਲਓ। ਇਸ ਤਰ੍ਹਾਂ ਤੁਹਾਡਾ ਆਲੂ ਮਸਾਲਾ ਸੈਂਡਵਿਚ ਬਣ ਕੇ ਤਿਆਰ ਹੈ।