ਸ਼ਰਾਧਾਂ ਵਿੱਚ ਬਣਾਓ ਕੱਦੂ ਦੀ ਖੱਟੀ-ਮਿੱਠੀ ਸਬਜ਼ੀ, ਜਾਣੋ ਆਸਾਨ ਰੈਸਿਪੀ

in #wortheum2 years ago

ਕੱਦੂ ਦੀ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਕੱਦੂ ਨੂੰ ਚੰਗੀ ਤਰ੍ਹਾਂ ਛਿੱਲ ਲਓ ਅਤੇ ਛਿੱਲਣ ਤੋਂ ਬਾਅਦ ਇਸਨੂੰ ਆਪਣੇ ਹਿਸਾਬ ਨਾਲ ਛੋਟੇ ਟੁੱਕੜਿਆਂ ਵਿਚ ਕੱਟ ਲਓ। ਹੁਣ ਕੜਾਹੀ 'ਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਮੇਥੀ ਦਾਣਾ ਅਤੇ ਹੀਂਗ ਪਾ ਕੇ ਭੁੰਨ ਲਓ। ਥੋੜ੍ਹੀ ਦੇਰ ਬਾਅਦ ਅਦਰਕ ਦਾ ਪੇਸਟ, ਹਰੀ ਮਿਰਚ, ਹਲਦੀ, ਧਨੀਆ ਪਾਊਡਰ ਪਾ ਕੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਓ।Takht-Sri-Damdama-Sahib-Talwandi-Sabo-115-16633214443x2.jpg

ਧਿਆਨ ਰੱਖੋ ਕਿ ਕੜਛੀ ਚਲਦੀ ਰਹੇ ਨਹੀਂ ਤਾਂ ਮਸਾਲਾ ਹੇਠਾਂ ਲੱਗ ਸਕਦਾ ਹੈ। ਜਦੋਂ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਵੇ ਅਤੇ ਇਸ ਵਿੱਚੋਂ ਖੁਸ਼ਬੂ ਆਉਣ ਲੱਗੇ ਤਾਂ ਇਸ ਵਿੱਚ ਕੱਦੂ ਦੇ ਟੁਕੜੇ ਪਾ ਦਿਓ। ਕੜਛੀ ਨਾਲ ਸਾਰਾ ਕੁੱਝ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਲਗਾਤਾਰ ਹਿਲਾਉਂਦੇ ਹੋਏ 2-3 ਮਿੰਟ ਤੱਕ ਪਕਾਓ ਤਾਂ ਕਿ ਕੱਦੂ 'ਚ ਮਸਾਲਾ ਚੰਗੀ ਤਰ੍ਹਾਂ ਨਾਲ ਮਿਲ ਜਾਵੇ। ਹੁਣ ਕੱਦੂ 'ਚ ਇਕ ਚੌਥਾਈ ਕੱਪ ਪਾਣੀ ਪਾਓ ਅਤੇ ਘੱਟ ਅੱਗ 'ਤੇ 5 ਮਿੰਟ ਤੱਕ ਪਕਾਓ।

ਸਬਜ਼ੀ ਨੂੰ ਹਿਲਾ ਕੇ ਦੇਖਦੇ ਰਹੋ ਕਿ ਉਹ ਲੱਗ ਨਾ ਜਾਵੇ। ਜਦੋਂ ਸਬਜ਼ੀ ਦਾ ਪਾਣੀ ਸੁੱਕਣ ਲੱਗੇ ਤਾਂ ਚੌਥਾਈ ਕੱਪ ਪਾਣੀ ਹੋਰ ਪਾਓ। ਹੁਣ ਪੈਨ ਨੂੰ ਢੱਕ ਦਿਓ ਅਤੇ ਕੱਦੂ ਦੀ ਸਬਜ਼ੀ ਨੂੰ 5-6 ਮਿੰਟ ਤੱਕ ਪਕਣ ਦਿਓ। ਜਦੋਂ ਕੱਦੂ ਦੇ ਟੁਕੜੇ ਨਰਮ ਹੋ ਜਾਣ ਤਾਂ ਇਸ ਵਿਚ ਅੰਬਚੂਰ ਪਾਊਡਰ, ਗਰਮ ਮਸਾਲਾ, ਚੀਨੀ ਅਤੇ ਬਾਰੀਕ ਕੱਟਿਆ ਧਨੀਆ ਪਾ ਕੇ ਮਿਕਸ ਕਰ ਲਓ। ਕੁਝ ਦੇਰ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ। ਸੁਆਦੀ ਕੱਦੂ ਦੀ ਖੱਟੀ ਮਿੱਠੀ ਸਬਜ਼ੀ ਤਿਆਰ ਹੈ।