ਕੁੱਝ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ
PM Narendra Modi Birthday: ਅੱਜ ਪੂਰਾ ਦੇਸ਼ ਮਿਲ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 72ਵਾਂ ਜਨਮ ਦਿਨ ਮਨ ਰਿਹਾ ਹੈ। ਲੋਕ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਵਧਾਈਆਂ ਦੇ ਰਹੇ ਹਨ ਅਤੇ ਉਹਨਾਂ ਪ੍ਰਤੀ ਆਪਣੀ ਭਾਵਨਾ ਨੂੰ ਅਨੋਖੇ ਢੰਗ ਨਾਲ ਪੇਸ਼ ਕਰ ਰਹੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਵਿੱਚ ਕਿਵੇਂ ਮਨਾਇਆ ਜਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ।
ਦਿੱਲੀ ਦੇ ਇੱਕ ਰੈਸਟੋਰੈਂਟ ARDOR 2.1 ਰੈਸਟੋਰੈਂਟ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਇਸ ਲਈ ਉਹਨਾਂ ਦੇ ਜਨਮ ਦਿਨ 'ਤੇ ਹੈ ਉਹ ਕੁੱਝ ਖ਼ਾਸ ਕਰਨਾ ਚਾਹੁੰਦੇ ਹਨ ਇਸ ਲਈ ਉਹਨਾਂ ਨੇ "56ਇੰਚ ਮੋਦੀ ਥਾਲੀ" ਸ਼ੁਰੂ ਕੀਤੀ ਹੈ। ਇਸ ਥਾਲੀ ਵਿੱਚ 56 ਪ੍ਰਕਾਰ ਦੇ ਭੋਜਨ ਹੋਣਗੇ ਅਤੇ ਤੁਹਾਨੂੰ ਵੇਜ ਅਤੇ ਨਾਨ-ਵੇਜ ਵਿੱਚ ਚੁਣਨ ਦੀ ਵੀ ਸਹੂਲਤ ਦਿੱਤੀ ਜਾਵੇਗੀ। ਇਹ ਸਾਡੀ ਉਹਨਾਂ ਪ੍ਰਤੀ ਭਾਵਨਾ ਹੈ ਜੋ ਅਸੀਂ ਉਹਨਾਂ ਦੇ ਪ੍ਰਸ਼ੰਸ਼ਕਾਂ ਨੂੰ ਆਪਣੇ ਰੈਸਟੋਰੈਂਟ ਵਿੱਚ ਇਸ ਥਾਲੀ ਦੁਆਰਾ ਦੇਵਾਂਗੇ। ਅਸੀਂ ਤਾਂ ਚਾਹੁੰਦੇ ਸੀ ਕਿ ਉਹ ਆਪ ਸਾਡੇ ਇੱਥੇ ਆਉਣ ਪਰ ਅਜਿਹਾ ਸੰਭਵ ਨਹੀਂ ਹੋ ਸਕਦਾ। ਫਿਰ ਵੀ ਅਸੀਂ ਉਹਨਾਂ ਲਈ ਦਿਲੋਂ ਦੁਆਵਾਂ ਮੰਗਦੇ ਹਾਂ