ਮੌੜ ਮੰਡੀ: ਬੱਸ ਵਿਚ ਬੰਦ ਕਿਸਾਨਾਂ ਨੂੰ ਡੰਡੇ ਮਾਰਦੇ ਡੀਐਸਪੀ ਦੀ ਵੀਡੀਓ ਆਈ ਸਾਹਮਣੇ

in #punjab2 years ago

ਮੌੜ ਮੰਡੀ ਦੇ ਪਿੰਡ ਘੁੰਮਣ ਕਲਾਂ ਦੀ ਹੱਡਾ ਰੋੜੀ ਦਾ ਵਿਵਾਦ ਉਸ ਸਮੇਂ ਹੋਰ ਭਖ ਗਿਆ ਜਦੋਂ ਹੱਡਾ-ਰੋੜੀ ਦੀ ਮਿਣਤੀ ਕਰਨ ਆਈ ਟੀਮ ’ਤੇ ਪਿੰਡ ਦਾ ਇੱਕ ਧੜਾ ਭੜਕ ਗਿਆ। ਇਸ ਦੌਰਾਨ ਪੁਲਿਸ ਨੇ ਲੋਕਾਂ ’ਤੇ ਲਾਠੀਚਾਰਜ ਕਰ ਦਿੱਤਾ।9dx-16633848853x2 (1).jpg

ਇਸ ਦੌਰਾਨ ਡੀਐਸਪੀ ਮੌੜ ਬਲਜੀਤ ਸਿੰਘ ਬੱਸ ਵਿਚ ਬੰਦ ਕੀਤੇ ਕਿਸਾਨਾਂ ਉਤੇ ਡਾਂਗਾਂ ਵਰ੍ਹਾਉਂਦੇ ਨਜ਼ਰ ਆ ਰਹੇ ਹਨ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।ਦੱਸ ਦਈਏ ਕਿ ਹੱਡਾ-ਰੋੜੀ ਦੀ ਮਿਣਤੀ ਲਈ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦੀ ਅਗਵਾਈ ਹੇਠ ਕਾਨੂੰਗੋ ਮਨਦੀਪ ਸਿੰਘ, ਜੇਈ ਮਨਪ੍ਰੀਤ ਸਿੰਘ, ਡੀਐੱਸਪੀ ਬਲਜੀਤ ਸਿੰਘ ਤੇ ਥਾਣਾ ਮੌੜ ਦੇ ਮੁਖੀ ਦਰਸ਼ਨ ਸਿੰਘ ਭਾਰੀ ਪੁਲਿਸ ਨਫ਼ਰੀ ਨਾਲ ਜਦੋਂ ਪਿੰਡ ਘੁੰਮਣ ਕਲਾਂ ਪੁੱਜੇ ਤਾਂ ਪਿੰਡ ਦਾ ਇੱਕ ਧੜਾ ਟੀਮ ਨੂੰ ਰੋਕਣ ਲਈ ਅੱਗੇ ਆ ਗਿਆ।